ਚੀਨ ਨੂੰ ਪਿੱਛੇ ਛੱਡ ਜਾਪਾਨ ਨੇ ਬਣਾਇਆ ਦੁਨੀਆ ਦਾ ਸਭ ਤੋਂ ''ਫਾਸਟ'' ਕੰਪਿਊਟਰ

06/23/2020 7:14:46 PM

ਗੈਜੇਟ ਡੈਸਕ—ਜਾਪਾਨ ਦੇ Riken  ਰਿਸਰਚ ਇੰਸਟੀਚਿਊਟ ਅਤੇ Fujitsu Ltd. ਨੇ ਦੁਨੀਆ ਦਾ ਸਭ ਤੋਂ ਫਾਸਟ ਕੰਪਿਊਟਰ ਬਣਾਇਆ ਹੈ। ਇਹ ਕੰਪਿਊਟਰ ਚੀਨ ਅਤੇ ਯੂ.ਐੱਸ. ਦੇ ਸਭ ਤੋਂ ਫਾਸਟ ਕੰਪਿਊਟਰਸ ਤੋਂ ਵੀ ਤੇਜ਼ ਹੈ। ਇਕ ਇੰਡੀਪੈਡੇਂਟ ਸਰਵੇਅ 'ਚ ਜਾਪਾਨ ਦੇ ਸੁਪਰਕੰਪਿਊਟਰ ਨੂੰ ਪਹਿਲੀ ਰੈਂਕ ਦਿੱਤੀ ਗਈ ਹੈ ਅਤੇ ਇਸ ਨੂੰ ਯੂ.ਐੱਸ. ਅਤੇ ਚੀਨ ਦੇ ਸੁਪਰ ਕੰਪਿਊਟਰ ਤੋਂ ਤੇਜ਼ ਮੰਨਿਆ ਗਿਆ। ਇਹ ਕੰਪਿਊਟਰ ਰਿਕੇਨ ਸੈਂਟਰ ਆਫ ਕੰਪਿਊਟੇਸ਼ਨਲ ਸਾਇੰਸ 'ਚ ਇੰਸਟਾਲ ਕੀਤਾ ਗਿਆ ਹੈ। ਇਹ ਸੁਪਰ ਕੰਪਿਊਟਰ ਸਾਲ 2021 ਨਾਲ ਸਾਰੇ ਆਪਰੇਸ਼ੰਸ ਸ਼ੁਰੂ ਕਰ ਦੇਵੇਗਾ। ਡਰੱਗ ਰਿਕਰਵਰੀ ਤੋਂ ਲੈ ਕੇ ਵੈਦਰ ਫੋਰਕਾਸਟਿੰਗ ਤੱਕ ਦੀ ਜਾਣਕਾਰੀ ਇਹ ਸੁਪਰਕੰਪਿਊਟਰ ਦੇ ਸਕਦਾ ਹੈ।

ਕੰਪਿਊਟਰ 'ਚ ਹੈ 1.5 ਲੱਖ ਤੋਂ ਜ਼ਿਆਦਾ ਪ੍ਰੋਸੈਸਰ
ਟਾਪ 500 ਰੁਪਏ ਦੀ ਇਕ ਰਿਪੋਰਟ ਮੁਤਾਬਕ ਇਸ ਸੁਪਰ ਕੰਪਿਊਟਰ 'ਚ 1.5 ਲੱਖ ਤੋਂ ਜ਼ਿਆਦਾ ਪ੍ਰੋਸੈਸਰਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕੰਪਿਊਟਰ ਦੀ ਸਪੀਡ ਦਾ ਅੰਦਾਜ਼ਾ ਤੁਸੀਂ ਇਸ ਤੋਂ ਲੱਗਾ ਸਕਦੇ ਹੋ ਕਿ ਇਹ ਦੁਨੀਆ ਦੇ ਸਭ ਤੋਂ ਫਾਸਟ ਕੰਪਿਊਟਰ ਤੋਂ 2.8 ਗੁਣਾ ਤੇਜ਼ ਹੈ। ਟਾਪ 500 ਦੀ ਇਕ ਰਿਸਰਚ ਆਗਰਨਾਈਜੇਸ਼ਨ ਹੈ ਜੋ ਸਾਲ 'ਚ 2 ਵਾਰ ਇਨ੍ਹਾਂ ਕੰਪਿਊਟਰਸ ਦੀ ਰੈਂਕਿੰਗ ਕਰਦਾ ਹੈ।

2011 ਤੋਂ ਬਾਅਦ ਪਹਿਲੀ ਵਾਰ ਟਾਪ 'ਤੇ ਜਾਪਾਨ
ਜਾਪਾਨ ਨੇ ਇਸ ਖੇਤਰ 'ਚ 9 ਸਾਲ ਬਾਅਦ ਪਹਿਲਾਂ ਸਥਾਨ ਹਾਸਲ ਕੀਤਾ ਹੈ। 2011 'ਚ Fujitsu ਦੇ K ਕੰਪਿਊਟਰ ਨੇ ਪਹਿਲੀ ਰੈਂਕਿੰਗ ਹਾਸਲ ਕੀਤੀ ਸੀ। ਹੁਣ ਜਾਪਾਨ ਨੇ ਚੀਨ ਅਤੇ ਯੂ.ਐੱਸ. ਨੂੰ ਪਿਛੇ ਛੱਡਦੇ ਹੋਏ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ।

ਇੰਟੈਲ ਕਾਰਪ ਨੂੰ ਟੱਕਰ ਦੇਣ ਨੂੰ ਤਿਆਰ
ਇਹ ਕੰਪਿਊਟਰ ਸਾਫਟਬੈਂਕ ਗਰੁੱਪ ਕਾਰਪੋਰੇਸ਼ਨਸ ਆਰਮਸ ਲਿਮਟਿਡ ਦੀ ਤਕਨਾਲੋਜੀ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ। ਆਰਮਸ ਦਾ ਦਾਅਵਾ ਹੈ ਕਿ ਇਹ ਕੰਪਿਊਟਰ ਇੰਟੈਲ ਕਾਰਪ ਨੂੰ ਵੀ ਹਾਈ ਪਰਫਾਰਮੈਂਸ ਕੰਪਿਊਟਿੰਗ ਦੇ ਮਾਮਲੇ 'ਚ ਟੱਕਰ ਦੇ ਸਕਦਾ ਹੈ।

ਜ਼ਿਆਦਾਤਰ ਸਮਾਰਟਫੋਨ 'ਚ Arm ਪ੍ਰੋਸੈਸਰ ਦਾ ਇਸਤੇਮਾਲ
Arm ਪ੍ਰੋਸੈਸਰਸ ਦਾ ਇਸਤੇਮਾਲ ਦੁਨੀਆਭਰ ਦੇ ਜ਼ਿਆਦਾ ਸਮਾਰਟਫੋਨਸ 'ਚ ਕੀਤਾ ਜਾਂਦਾ ਹੈ। ਇਨ੍ਹਾਂ 'ਚ ਐਪਲ ਵੀ ਜਲਦ ਹੀ ਆਪਣੇ ਮੈਕ ਕੰਪਿਊਟਰ 'ਚ ਇਨ੍ਹਾਂ ਪ੍ਰੋਸੈਸਰਸ ਦਾ ਇਸਤੇਮਾਲ ਕਰਦਾ ਹੈ। ਸਾਲ 2021 ਤੋਂ ਜਾਪਾਨ ਦਾ ਇਹ ਸੁਪਰ ਕੰਪਿਊਟਰ ਪੂਰੀ ਤਰ੍ਹਾਂ ਫੰਕਸ਼ਨਲ ਹੋ ਜਾਵੇਗਾ।


Karan Kumar

Content Editor

Related News