ਕੋਈ ਸਰਕਿਟ ਦਾ ਡਾਈਗ੍ਰਾਮ ਨਹੀਂ, ਦਰਅਸਲ ਇਹ ਹੈ ਇਕ ਲੈਂਪ
Monday, May 02, 2016 - 03:21 PM (IST)
ਜਲੰਧਰ : ਤੁਹਾਨੂੰ ਸਕੂਲ ''ਚ ਵਿਗਿਆਨ ਦੀ ਕਲਾਸ ''ਚ ਸਰਕਿਟਸ ਦੇ ਡਾਈਗ੍ਰਾਮ ਤਾਂ ਯਾਦ ਹੀ ਹੋਣਗੇ, ਜੇ ਤੁਹਾਡਾ ਜਵਾਬ ਹਾਂ ਹੈ ਤਾਂ ਉੱਪਰ ਦਿੱਤੀ ਗਈ ਇਲੈਕਟ੍ਰਿਕ ਲੈਂਪ ਦੀ ਤਸਵੀਰ ਦੇਖ ਕੇ ਤੁਹਾਨੂੰ ਉਹ ਸਰਕਿਟ ਦੁਬਾਰਾ ਯਾਦ ਆ ਜਾਣਗੇ। ਇਸ ਲੈਂਪ ਦਾ ਨਾਂ ਹੈ ਨੋਡ, ਜਿਸ ਨੂੰ ਓਡ ਮੈਟਰ ਸਟੂਡੀਓਜ਼ ਨੇ ਡਿਜ਼ਾਈਨ ਕੀਤਾ ਹੈ। ਇਸ ''ਚ ਕੋਪਰ ਦੀਆਂ ਤਾਰਾਂ ਨੂੰ ਸਰਕਿਟ ਲਈ ਵਰਤਿਆ ਗਿਆ ਹੈ।
ਜੇ ਤੁਸੀਂ ਲਾਈਟ ਨੂੰ ਜਲਾਊਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਰਕਿਟਸ ਨੂੰ ਜੋੜਨਾ ਹੋਵੇਗਾ, ਉਂਝ ਹੀ ਜਿਵੇਂ ਡਾਈਗ੍ਰਾਮ ''ਚ ਹੁੰਦਾ ਸੀ, ਤੇ ਇਸ ਤਰ੍ਹਾਂ ਸਰਕਿਟ ਕੰਪਲੀਟ ਹੁੰਦੇ ਹੀ ਲਾਈਚ ਆਨ ਹੋ ਜਾਵੇਗੀ। ਅਜੇ ਤੱਕ ਸਟੂਡੀਓ ਵੱਲੋਂ ਮਿਲਾਨ ਡਿਜ਼ਾਈਨ ਵੀਕ ''ਚ 5 ਵੱਖ-ਵੱਖ ਡਿਜ਼ਾਈਨਾਂ ਵਾਲੇ ਲੈਂਪਸ ਪੇਸ਼ ਕੀਤੇ ਗਏ ਸੀ ਪਰ ਇਨ੍ਹਾਂ ਦੇ ਪ੍ਰਾਡਕਸ਼ਨ ਦੀ ਅਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
