itel ਨੇ ਮੋਬਾਇਲ ਦੀ ਕੀਮਤ ''ਤੇ ਲਾਂਚ ਕੀਤਾ ਟੈਬਲੇਟ, ਜਾਣੋ ਫੀਚਰਜ਼

Friday, Mar 03, 2023 - 04:45 PM (IST)

ਗੈਜੇਟ ਡੈਸਕ- ਆਈਟੈੱਲ ਨੇ ਮੋਬਾਇਲ ਅਸੈਸਰੀਜ਼, ਟੀਵੀ ਅਤੇ ਮੋਬਾਇਲ ਤੋਂ ਬਾਅਦ ਹੁਣ ਟੈਬਲੇਟ ਸੈਗਮੈਂਟ 'ਚ ਐਂਟਰੀ ਕੀਤੀ ਹੈ। ਆਈਟੈੱਲ ਨੇ ਆਪਣੇ ਪਹਿਲੇ ਟੈਬਲੇਟ itel Pad 1 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। itel Pad 1 ਦੇ ਨਾਲ ਬਾਕਸੀ ਡਿਜ਼ਾਈਨ ਹੈ ਅਤੇ ਰਾਊਂਡ ਕਿਨਾਰੇ ਹਨ। ਇਸ ਟੈਬਲੇਟ ਦੇ ਬੈਕ ਪੈਨਲ 'ਤੇ ਸਿੰਗਲ ਕੈਮਰਾ ਹੈ ਜਿਸਦੇ ਨਾਲ ਐੱਲ.ਈ.ਜੀ. ਲਾਈਟ ਵੀ ਹੈ।

itel Pad 1 ਦੀ ਕੀਮਤ 12,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਡੀਪ ਗ੍ਰੇਅ ਤੋਂ ਇਾਵਾ ਲਾਈਟ ਬਲਿਊ ਰੰਗ 'ਚ ਖਰੀਦਿਆ ਜਾ ਸਕਦਾ ਹੈ। itel Pad 1 'ਚ 10.1 ਇੰਚ ਦੀ HD+ IPS LCD ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਵਿਚ ਪਤਲੇ ਬੇਜ਼ਲ ਮਿਲਦੇ ਹਨ। ਟੈਬਲੇਟ 'ਚ SC9863A1 ਆਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜਿਸਦੇ ਨਾਲ 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ। ਸਟੋਰੇਜ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕੇਗਾ।

ਟੈਬਲੇਟ 'ਚ 6000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਇਸ ਵਿਚ ਐਂਡਰਾਇਡ 12 ਦਾ ਐਡੀਸ਼ਨ ਹੈ। itel Pad 1 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸਦੇ ਨਾਲ 80 ਡਿਗਰੀ ਦਾ ਵਾਈਡ ਐਂਗਲ ਦਾ ਸਪੋਰਟ ਹੈ। ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਡਿਊਲ ਸਪੀਕਰ, 3.5mm ਦਾ ਆਡੀਓ ਜੈੱਕ ਹੈ। ਇਸ ਟੈਬਲੇਟ ਦੇ ਨਾਲ 4ਜੀ ਦਾ ਸਪੋਰਟ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ WiFi, OTG ਅਤੇ ਬਲੂਟੁੱਥ ਵੀ ਮਿਲਦਾ ਹੈ। 


Rakesh

Content Editor

Related News