ITEL ਨੇ ਲਾਂਚ ਕੀਤਾ ਫਿੰਗਰਪ੍ਰਿੰਟ ਸੈਂਸਰ ਵਾਲਾ 4 ਜੀ ਸਮਾਰਟਫੋਨ

Wednesday, May 17, 2017 - 10:33 AM (IST)

ਜਲੰਧਰ-Itel wish a41ਅਤੇ wish a21 ਦੀ ਲਾਂਚਿੰਗ ਦੇ ਬਾਅਦ ਕੰਪਨੀ ਨੇ ਇਕ ਹੋਰ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਵੀ ਕੰਪਨੀ ਨੇ Wish Series ਦੇ ਅੰਤਰਗਤ ਹੀ ਪੇਸ਼ ਕੀਤਾ ਹੈ। ਨਵਾਂ ਸਮਾਰਟਫੋਨ wish 41 plus ਕੰਪਨੀ ਨੇ ਪਿਛਲੇ ਸਮਾਰਟਫੋਨ wish a41 ਦਾ ਹੀ ਅਪਗ੍ਰੇਡ ਵੇਂਰਿਅੰਟ ਹੈ ਜਿਸ ਨੂੰ ਕੰਪਨੀ ਨੇ ਮਾਰਚ ''ਚ ਲਾਂਚ ਕੀਤਾ ਸੀ। ਨਵੇਂ ਸਮਾਰਟਫੋਨ a41 ਪਲੱਸ ਦੇ ਡਿਜ਼ਾਇੰਨ ''ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਆਪਣੇ ਪੁਰਾਣੇ ਵੇਂਰਿਅੰਟ a41 ਦੀ ਤਰ੍ਹਾਂ ਦੀ ਦਿਖਾਈ ਦਿੰਦਾ ਹੈ। ਕੰਪਨੀ ਨੇ a41ਪਲੱਸ  ਨੂੰ ਦੋ ਕਲਰ ਵੇਂਰਿਅੰਟ ''ਚ ਲਾਂਚ ਕੀਤਾ ਹੈ।

ਕੀਮਤ ਅਤੇ ਸਪੈਸੀਫਿਕੇਸ਼ਨ

Itel wish a41 plus 5 ਇੰਚ ਦੇ ਐੱਫ. ਡਬਲਿਊ. ਵੀ. ਜੀ. ਏ. ਦੇ ਨਾਲ ਆਉਦਾ ਹੈ। ਫੋਨ ਐਂਡਰਾਈਡ 6.0 ਮਾਰਸ਼ੈਲੋ ''ਤੇ ਕੰਮ ਕਰਦਾ ਹੈ। ਸਮਾਰਟਫੋਨ ''ਚ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 16GB ਸਟੋਰੇਜ਼ ਨਾਲ ਲੈਸ ਹੈ ਜਿਸ ਨੂੰ 32GB ਤੱਕ ਵਧਾਇਆ ਜਾ ਸਕਦਾ ਹੈ। ਫੋਨ ''ਚ 4 ਜੀ ਸਪੋਟ ਦੇ ਨਾਲ ਆਉਦਾ ਹੈ। ਕੰਪਨੀ ਨੇ ਫੋਨ ''ਚ 2400 mAh ਦੀ ਬੈਟਰੀ ਦਿੱਤੀ ਗਈ ਹੈ। ਜੋ ਕਿ ਇਸ ਵੇਂਰੀਅੰਟ ਦੇ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਘੱਟ ਹੈ। itel wish a41 plus ਦੀ ਕੀਮਤ 6590 ਰੁਪਏ ਹੈ। ਫੋਨ ''ਚ ਤੁਹਾਨੂੰ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।


Related News