4G VoLTE ਸਪੋਰਟ ਦੇ ਨਾਲ ਲਾਂਚ ਹੋਇਆ it1518 ਸਮਾਰਟਫੋਨ
Tuesday, Jan 24, 2017 - 02:40 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਟ੍ਰਾਨਸਨ ਹੋਲਡਿੰਗਸ ਦੀ ਕੰਪਨੀ ਆਈਟੈੱਲ ਨੇ ਸਮਾਰਟਫੋਨ ਬਾਜ਼ਾਰ ''ਚ ਆਈ.ਟੀ. 1518 ਵੀ.ਓ.ਐੱਲ.ਟੀ.ਈ. ਨਾਂ ਦਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲੇ ਇਸ ਸਮਾਰਟਫੋਨ ਦੀ ਕੀਮਤ 7,550 ਰੁਪਏ ਹੈ।
ਆਈਟੈੱਲ ਇੰਡੀਆ ਦੇ ਮੁੱਖ ਕਾਰਜਾਰੀ ਅਧਿਕਾਰੀ ਸੁਧੀਰ ਕੁਮਾਰ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਹ ਫੋਨ ਆਪਣੇ ਬਿਹਤਰ ਫੀਚਰਜ਼ ਸ਼ਾਨਦਾਰ ਪਰਫਾਰਮੈਂਸ ਕਾਰਨ ਗਾਹਕਾਂ ਨੂੰ ਪਸੰਦ ਆਏਗਾ। ਇਸ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5-ਇੰਚ ਦੀ ਸਕਰੀਨ, 1.3 ਗੀਗਾਹਰਟਜ਼ ਮੀਡੀਆਟੈੱਕ ਕਵਾਡਕੋਰ ਪ੍ਰੋਸੈਸਰ ਦੇ ਨਾਲ 2ਜੀ.ਬੀ. ਰੈਮ, 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਆਈ.ਟੀ.1581 ਸਮਾਰਟਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।