ਭਾਰਤ ’ਚ ਲਾਂਚ ਹੋਏ ਸਸਤੇ Smart TV, ਕੀਮਤ 9 ਹਜ਼ਾਰ ਰੁਪਏ ਤੋਂ ਵੀ ਘੱਟ, ਜਾਣੋ ਖੂਬੀਆਂ
Saturday, Jan 21, 2023 - 04:09 PM (IST)
ਗੈਜੇਟ ਡੈਸਕ– ਟੀ.ਵੀ. ਬਾਜ਼ਾਰ ਦਾ ਸੈਗਮੈਂਟ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਕਈ ਕੰਪਨੀਆਂ ਇਸ ਸੈਗਮੈਂਟ ’ਚ ਉਤਰ ਰਹੀਆਂ ਹਨ। ਹੁਣ Itel ਨੇ ਆਪਣੇ ਨਵੀਂ ਟੀ.ਵੀ. ਰੇਂਜ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਨਵੇਂ ਟੀ.ਵੀ. L3265 (32-ਇੰਚ) ਅਤੇ L4365 (43-ਇੰਚ) ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਯੂਜ਼ਰਜ਼ ਨੂੰ ਟੀ.ਵੀ. ਦੇਖਣ ਦਾ ਬਿਹਤਰ ਅਨੁਭਵ ਮਿਲੇਗਾ।
ਖੂਬੀਆਂ
itel L3265 ਅਤੇ L4365 ਮਾਡਲਸ ਫਰੇਮਲੈੱਸ ਡਿਜ਼ਾਈਨ ਨਾਲ ਆਉਂਦੇ ਹਨ। ਇਸ ਨਾਲ ਯੂਜ਼ਰਜ਼ ਨੂੰ ਇਮਰਸਿਵ ਵਿਊਇੰਗ ਮਿਲਦਾ ਹੈ। itel L3265 ’ਚ 250 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਜਦਕਿ itel L4365 ’ਚ 300 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ
ਇਹ ਟੀ.ਵੀ. ਵਾਈਬ੍ਰੇਂਟ ਅਤੇ ਟਰੂ-ਲਾਈਫ ਇਮੇਜ ਅਤੇ ਕਟਿੰਗ ਐੱਜ ਕਲਰ ਤਕਨਾਲੋਜੀ ਦੇ ਨਾਲ ਆਉਂਦੇ ਹਨ। ਇਨ੍ਹਾਂ ’ਚ ਪ੍ਰੀ-ਇੰਸਟਾਲਡ ਓ.ਟੀ.ਟੀ. ਐਪਸ ਅਤੇ ਬਿਲਟ-ਇਨ ਕ੍ਰੋਮਕਾਸਟ ਇਜ਼ੀ ਸਟ੍ਰੀਮਿੰਗ ਲਈ ਦਿੱਤੇ ਗਏ ਹਨ।ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਟੀ.ਵੀ. ਦੇ ਨਾਲ ਸਲਿਮ ਸਮਾਰਟ ਰਿਪੋਰਟ ਵੀ ਸਿਮਲੈੱਸ ਯੂਜ਼ਰ ਅਨੁਭਵ ਲਈ ਦਿੱਤਾ ਗਿਆ ਹੈ।
itel L-ਸੀਰੀਜ਼ ਨੂੰ 32-ਇੰਚ (HD ready) ਅਤੇ 43-ਇੰਚ (Full HD) ਸਾਈਜ਼ ’ਚ ਉਤਾਰਿਆ ਗਿਆ ਹੈ। ਇਹ ਟੀ.ਵੀ. Coolita ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। ਇਸ ਵਿਚ ਯੂਜ਼ਰਜ਼ ਨੂੰ 512MB ਰੈਮ ਦੇ ਨਾਲ 4GB ਦੀ ਇੰਟਰਨਲ ਮੈਮਰੀ ਮਿਲਦੀ ਹੈ। itel L3265 ’ਚ 1.5GHz ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜਦਕਿ ਇਸਦਾ ਦੂਜਾ ਮਾਡਲ ਕਵਾਡ ਕੋਰ 1.8 GHz ਪ੍ਰੋਸੈਸਰ ਦੇ ਨਾਲ ਆਉਂਦਾ ਹੈ।
ਇਨ੍ਹਾਂ ਟੀ.ਵੀ. ’ਚ 24 ਵਾਟ ਬਾਕਸ ਸਪੀਕਰ ਡਾਲਬੀ ਆਡੀਓ ਸਪੋਰਟ ਦੇ ਨਾਲ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਇਮਰਸਿਵ ਆਡੀਓ ਅਨੁਭਵ ਮਿਲਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਕ ਫ੍ਰੀ ਵਾਲ ਮਾਊਂਟ ਅਤੇ ਇਕ ਸਾਲ ਦੀ ਵਾਰੰਟੀ ਇੰਸਟਾਲੇਸ਼ਨ ’ਤੇ ਦਿੱਤੀ ਜਾ ਰਹੀ ਹੈ।
ਕੀਮਤ ਅਤੇ ਉਪਲੱਬਧਤਾ
itel L3265 ਸਮਾਰਟ ਟੀ.ਵੀ. ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਜਦਕਿ itel L4365 ਦੀ ਕੀਮਤ 16,599 ਰੁਪਏ ਰੱਖੀ ਗਈ ਹੈ। L4365 ਟੀ.ਵੀ. ਨੂੰ ਇਜ਼ੀ-EMI ਆਪਸ਼ਨ ਰਾਹੀਂ Bajaj Finance ਅਤੇ HDFC Bank ਕਾਰਡ ਰਾਹੀਂ ਖਰੀਦਿਆ ਜਾ ਸਕਦਾ ਹੈ। ਦੋਵਾਂ ਹੀ ਟੀ.ਵੀ. ਨੂੰ ਕਪਨੀ ਦੀ ਅਧਿਕਾਰਤ ਸਾਈਟ ’ਤੇ ਵੇਚਿਆ ਜਾ ਰਿਹਾ ਹੈ।