itel ਨੇ ਭਾਰਤ ''ਚ ਲਾਂਚ ਕੀਤਾ ਫਲਿੱਪ ਫੋਨ, ਕੀਮਤ ਸਿਰਫ 2,499 ਰੁਪਏ
Tuesday, Oct 08, 2024 - 05:32 PM (IST)
ਗੈਜੇਟ ਡੈਸਕ- itel Flip One ਕੀਪੈਡ ਫੋਨ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ 2,499 ਰੁਪਏ ਹੈ। ਇਹ ਲਾਈਟ ਬਲਿਊ, ਓਰੇਂਜ ਅਤੇ ਬਲੈਕ ਕਲਰ ਆਪਸ਼ਨ 'ਚ ਲਿਆਂਦਾ ਗਿਆ ਹੈ। ਇਸ ਨੂੰ ਦੇਸ਼ ਭਰ 'ਚ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਸ 'ਤੇ ਇਕ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
ਫੀਚਰਜ਼
- ਫਲਿੱਪ ਡਿਜ਼ਾਈਨ
- ਟੈਕਸਚਰਡ ਲੈਦਰ ਬੈਕ
- 2.4 ਇੰਚ OVGA ਡਿਸਪਲੇਅ
- ਗਲਾਸ ਕੀਪੈਡ
- ਬਲੂਟੁੱਥ ਕਾਲਿੰਗ ਸਪੋਰਟ
- ਟਾਈਪ-ਸੀ ਚਾਰਜਿੰਗ ਦੇ ਨਾਲ 1200mAh ਦੀ ਬੈਟਰੀ
- 7 ਦਿਨਾਂ ਤਕ ਦੀ ਬੈਟਰੀ ਲਾਈਫ
- 13 ਭਾਰਤੀ ਭਾਸ਼ਾਵਾਂ ਦਾ ਸਪੋਰਟ
- ਕਿੰਗ ਵੌਇਸ ਅਸਿਸਟੈਂਟ ਸਪੋਰਟ
- FM ਰੇਡੀਓ
- ਡਿਊਲ ਸਿਮ ਸਪੋਰਟ
- VGA ਕੈਮਰਾ