Itel ਨੇ ਭਾਰਤ ’ਚ ਲਾਂਚ ਕੀਤਾ ਪਹਿਲਾ ਵਾਇਰਲੈੱਸ ਸਪੀਕਰ, 1500mAh ਦੀ ਹੈ ਬੈਟਰੀ

Monday, Aug 10, 2020 - 06:28 PM (IST)

Itel ਨੇ ਭਾਰਤ ’ਚ ਲਾਂਚ ਕੀਤਾ ਪਹਿਲਾ ਵਾਇਰਲੈੱਸ ਸਪੀਕਰ, 1500mAh ਦੀ ਹੈ ਬੈਟਰੀ

ਗੈਜੇਟ ਡੈਸਕ– ਮੋਬਾਇਲ ਨਿਰਮਾਤਾ ਕੰਪਨੀ ਆਈਟੈੱਲ ਹੁਣ ਮੋਬਾਇਲ ਐਕਸੈਸਰੀਜ਼ ਬਾਜ਼ਾਰ ’ਚ ਉਤਰ ਗਈ ਹੈ। ਹਾਲ ਹੀ ’ਚ ਕੰਪਨੀ ਨੇ ਆਪਣਾ ਪਹਿਲਾ ਨੈੱਕਬੈਂਡ ਲਾਂਚ ਕੀਤਾ ਸੀ। ਉਥੇ ਹੀ ਹੁਣ ਆਈਟੈੱਲ ਨੇ ਆਪਣਾ ਪਹਿਲਾ ਬਲੂਟੂਥ ਸਪੀਕਰ IBS-10 ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਸਪੀਕਰ ਦੀ ਕੀਮਤ 1,299 ਰੁਪਏ ਹੈ ਅਤੇ ਇਸ ਦੀ ਵਿਕਰੀ ਤਮਾਮ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ। 

ਫੀਚਰਜ਼
Itel IBS-10 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 10 ਵਾਟ ਦਾ ਸਟੀਰੀਓ ਸਪੀਕਰ ਹੈ ਜਿਸ ਦੇ ਨਾਲ ਜੁਗਲਬੰਦੀ ਲਈ 1500mAh ਦੀ ਬੈਟਰੀ ਦਿੱਤੀਗਈ ਹੈ। ਬੈਟਰੀ ਨੂੰ ਲੈ ਕੇ 6 ਘੰਟਿਆਂ ਦੇ ਪਲੇਅ ਬੈਕ ਦਾ ਦਾਅਵਾ ਕੀਤਾ ਗਿਆ ਹੈ। ਸਪੀਕਰ ’ਚ ਪਲੇ-ਪੌਜ਼ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੀਸੈੱਟ ਪੇਅਰਿੰਗ ਲਈ ਵੀ ਇਸੇ ਬਟਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਸਪੀਕਰ ’ਚ ਸ਼ਾਨਦਾਰ ਕੁਨੈਕਟੀਵਿਟੀ ਲਈ ਬਲੂਟੂਥ 5.0 ਦਿੱਤਾ ਗਿਆ ਹੈ। ਨਾਲ ਹੀ ਆਡੀਓ ਕੁਨੈਕਸ਼ਨ ਲਈ Aux ਕੇਬਲ ਦੀ ਵੀ ਸੁਪੋਰਟ ਹੈ। ਸਪੀਕਰ ’ਚ ਇਕ ਮੈਮਰੀ ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਇਹ ਸਪੀਕਰ ਬਲੈਕ ਕਲਰ ਵੇਰੀਐਂਟ ’ਚ ਮਿਲੇਗਾ। ਸਪੀਕਰ ਦੇ ਨਾਲ ਮੁਫ਼ਤ ’ਚ aux ਕੇਬਲ ਮਿਲੇਗੀ। 

ਦੱਸ ਦੇਈਏ ਕਿ ਮੋਬਾਇਲ ਬ੍ਰਾਂਡ ਆਈਟੈੱਲ ਨੇ ਕੁਝ ਦਿਨ ਪਹਿਲਾਂ ਹੀ ਫੋਨ ਤੋਂ ਇਲਾਵਾ ਸਮਾਰਟ ਗੈਜੇਟ ਦੇ ਬਾਜ਼ਾਰ ’ਚ ਐਂਟਰੀ ਕੀਤੀ ਹੈ। ਆਈਟੈੱਲ ਨੇ ਇਕੱਠੇ ਕਈ ਪ੍ਰੋਡਕਟਸ ਲਾਂਚ ਕੀਤੇ ਹਨ ਜਿਨ੍ਹਾਂ ’ਚ ਪਾਵਰਬੈਂਕ, ਕਾਰ ਚਾਰਜਰ, ਫਿਟਬੈਂਡ, ਸਪੀਕਰ ਅਤੇ ਵਾਇਰਲੈੱਸ ਨੈੱਕਬੈਂਡ ਸ਼ਾਮਲ ਹਨ. ਆਈਟੈੱਲ ਦੇ ਪਹਿਲੇ ਨੈੱਕਬੈਂਡ IEB-62 ਦੀ ਕੀਮਤ 1,199 ਰੁਪਏ ਹੈ। ਬਿਹਤਰੀਨ ਪ੍ਰਦਰਸ਼ਨ ਲਈ ਇਸ ਵਿਚ 14.2mm ਦਾ ਡ੍ਰਾਈਵਰ ਦਿੱਤਾ ਗਿਆ ਹੈ। 


author

Rakesh

Content Editor

Related News