ਆਈਫੋਨ 7 ''ਚ ਹੋ ਸਕਦੀ ਹੈ ਨਵੇਂ ਤਰੀਕੇ ਦੀ ਵਾਇਰਲੈੱਸ ਚਾਰਜਿੰਗ ਤਕਨੀਕ

Saturday, Jan 30, 2016 - 01:56 PM (IST)

ਆਈਫੋਨ 7 ''ਚ ਹੋ ਸਕਦੀ ਹੈ ਨਵੇਂ ਤਰੀਕੇ ਦੀ ਵਾਇਰਲੈੱਸ ਚਾਰਜਿੰਗ ਤਕਨੀਕ

ਜਲੰਧਰ— ਫੋਨ ਨੂੰ ਚਾਰਜ ਕਰਨ ਲਈ ਵਾਇਰਲੈੱਸ ਚਾਰਜਿੰਗ ਤਕਨੀਕ ਵਧੀਆ ਹੈ ਪਰ ਇਸ ਲਈ ਫੋਨ ਨੂੰ ਸਰਫੇਸ ''ਤੇ ਠੀਕ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਅੱਜ-ਕਲ ਬਹੁਤ ਸਾਰੇ ਸਮਾਰਟਫੋਨਸ ''ਚ ਵਾਇਰਲੈੱਸ ਚਾਰਜਿੰਗ ਫੀਚਰ ਦਿੱਤਾ ਜਾ ਰਿਹਾ ਹੈ ਪਰ ਐਪਲ ਨੇ ਇਸ ਵਾਰ ਵੀ ਆਈਫੋਨ ''ਚ ਵਾਇਰਲੈੱਸ ਚਾਰਜਿੰਗ ਫੀਚਰ ਨਹੀਂ ਦਿੱਤਾ ਹੈ। ਅਜਿਹਾ ਨਹੀਂ ਹੈ ਕਿ ਐਪਲ ਇਸ ਤਕਨੀਕ ਨੂੰ ਅਪਣਾਉਣਾ ਨਹੀਂ ਚਾਹੁੰਦੀ ਪਰ ਕੰਪਨੀ ਨੂੰ ਅਜੇ ਇਹ ਤਕਨੀਕ ਬਿਹਤਰ ਨਹੀਂ ਲੱਗ ਰਹੀ ਹੈ ਅਤੇ ਕੰਪਨੀ ਵਾਇਰਲੈੱਸ ਚਾਰਜਿੰਗ ''ਚ ਸੁਧਾਰ ਕਰਕੇ ਇਸ ਨੂੰ ਨਵੇਂ ਆਈਫੋਨ ''ਚ ਪੇਸ਼ ਕਰ ਸਕਦੀ ਹੈ। 
ਰਿਪੋਰਟ ਮੁਤਾਬਕ ਵਾਇਰਲੈੱਸ ਚਾਰਜਿੰਗ ਤਕਨੀਕ ਦੇ ਨਵੇਂ ਵਰਜਨ ਨੂੰ ਆਈਫੋਨ 7 ਲਈ ਬਣਾਇਆ ਜਾ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਆਈਫੋਨਸ ਅਤੇ ਆਈਪੈਡਸ ''ਚ ਵਾਇਰਲੈੱਸ ਚਾਰਜਿੰਗ ਤਕਨੀਕ ਵਾਇਰਲੈੱਸ ਚਾਰਜਿੰਗ ਮੈਟ ਤੋਂ ਕਿਤੇ ਵੱਧ ਕੇ ਹੋਵੇਗੀ। ਵਾਇਰਲੈੱਸ ਚਾਰਜਿੰਗ ਤਕਨੀਕ ਦੀ ਨਵੀਂ ਦਿਸ਼ਾ ''ਚ ਐਪਲ ਅਜਿਹਾ ਚਾਰਜਿੰਗ ਤਕਨੀਕ ਪੇਸ਼ ਕਰ ਸਕਦੀ ਹੈ ਜਿਸ ਨਾਲ ਆਈਫੋਨ ਅਤੇ ਆਈਪੈਡ ਨੂੰ ਚਾਰਜ ਕਰਨ ਲਈ ਸਿਰਫ ਚਾਰਜਿੰਗ ਮੈਟ ਦੀ ਲੋੜ ਨਹੀਂ ਹੋਵੇਗੀ ਇਸ ਲਈ ਫੋਨ ਨੂੰ ਚਾਰਜਿੰਗ ਪਲੇਟ ਤੋਂ ਚੁੱਕਣ ''ਤੇ ਵੀ ਇਹ ਚਾਰਜ ਹੋਵੇਗਾ। 
ਜ਼ਿਕਰਯੋਗ ਹੈ ਕਿ ਐਪਲ ਭਵਿੱਖ ''ਚ ਇਸਤੇਮਾਲ ਹੋਣ ਵਾਲੀ ਚਾਰਜਿੰਗ ਮੈਟ ਤਕਨੀਕ ਦਾ ਪ੍ਰਸ਼ੰਸਕ ਨਹੀਂ ਹੈ। ਸਾਲ 2012 ''ਚ ਆਈਫੋਨ ਦੇ ਲਾਂਚ ਦੇ ਸਮੇਂ ਐਪਲ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ Phil Schiller ਨੇ ਕਿਹਾ ਸੀ ਕਿ ਚਾਰਜਿੰਗ ਪਲੇਟ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਪ੍ਰਧਾਨ ਨਹੀਂ ਕਰਦੀ। Phil ਨੇ ਕਿਹਾ ਸੀ ਕਿ ਇਸ ਲਈ ਇਕ ਵੱਖਰੇ ਡਿਵਾਈਸ ਦੀ ਲੋੜ ਹੈ। 


Related News