ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

Wednesday, Jan 04, 2023 - 03:41 PM (IST)

ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

ਗੈਜੇਟ ਡੈਸਕ- ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਐਪਲ ਨੇ ਆਪਣੇ ਲੱਖਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜੇਕਰ ਤੁਸੀਂ ਵੀ ਇਕ ਆਈਫੋਨ ਯੂਜ਼ਰਜ਼ ਹੋ ਅਤੇ ਤੁਹਾਡੇ ਆਈਫੋਨ  ਦੀ ਬੈਟਰੀ ਖ਼ਰਾਬ ਹੋ ਗਈ ਹੈ ਤਾਂ ਤੁਹਾਨੂੰ ਨਵੇਂ ਸਾਲ 'ਚ ਬੈਟਰੀ ਬਦਲਵਾਉਣ ਲਈ ਵਾਧੂ ਪੈਸੇ ਖ਼ਰਚ ਕਰਨੇ ਪੈਣਗੇ। ਐਪਲ ਨੇ ਬੈਟਰੀ ਰਿਪਲੇਸਮੈਂਟ ਪਲਾਨ ਨੂੰ ਅਪਡੇਟ ਕੀਤਾ ਹੈ ਜਿਸ ਤੋਂ ਬਾਅਦ ਮਾਰਚ ਤੋਂ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ।

ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

ਵਾਰੰਟੀ 'ਚ ਨਹੀਂ ਹੁੰਦੀ ਆਈਫੋਨ ਦੀ ਬੈਟਰੀ

ਐਪਲ ਆਈਫੋਨ ਦੀ ਬੈਟਰੀ ਨੂੰ ਵਾਰੰਟੀ 'ਚ ਕਵਰ ਨਹੀਂ ਕਰਦੀ, ਹਾਲਾਂਕਿ AppleCare+ ਮੈਂਬਰਾਂ ਨੂੰ ਫ੍ਰੀ 'ਚ ਬੈਟਰੀ ਰਿਪਲੇਸਮੈਂਟ ਦੀ ਸੁਵਿਧਾ ਮਿਲਦੀ ਹੈ। ਹੁਣ ਮਾਰਚ 2023 ਤੋਂ ਗਾਹਕਾਂ ਨੂੰ ਆਈਫੋਨ ਦੀ ਬੈਟਰੀ ਬਦਲਵਾਉਣ ਲਈ 20 ਡਾਲਰ ਵਾਧੂ (ਕਰੀਬ 2,000 ਰੁਪਏ) ਖ਼ਰਚ ਕਰਨੇ ਪੈਣਗੇ। ਨਵੇਂ ਬੈਟਰੀ ਰਿਪਲੇਸਮੈਂਟ ਪਲਾਨ ਦੀ ਸ਼ੁਰੂਆਤ 1 ਮਾਰਚ 2023 ਤੋਂ ਹੋਵੇਗੀ। ਫਿਲਹਾਲ iPhone 13, iPhone 12, iPhone 11 ਅਤੇ iPhone X ਦੀ ਬੈਟਰੀ ਬਦਲਵਾਉਣ ਲਈ 69 ਡਾਲਰ (ਕਰੀਬ 6,000 ਰੁਪਏ) ਖ਼ਰਚ ਕਰਨੇ ਪੈਂਦੇ ਹਨ ਪਰ 1 ਮਾਰਚ ਤੋਂ 89 ਡਾਲਰ (ਕਰੀਬ 7,385 ਰੁਪਏ) ਖ਼ਰਚ ਕਰਨੇ ਪੈਣਗੇ। iPhone SE, iPhone 8 ਅਤੇ ਹੋਰ ਪੁਰਾਣੇ ਮਾਡਲ ਦੀ ਬੈਟਰੀ ਦੀ ਕੀਮਤ 49 ਡਾਲਰ (ਕਰੀਬ 4,000 ਰੁਪਏ) ਹੈ। ਆਈਫੋਨ 14 ਸੀਰੀਜ਼ ਦੀ ਬੈਟਰੀ ਰਿਪਲੇਸਮੈਂਟ ਫਿਲਹਾਲ 99 ਡਾਲਰ (ਕਰੀਬ 8,000 ਰੁਪਏ) 'ਚ ਹੋ ਰਹੀ ਹੈ।

ਇਹ ਵੀ ਪੜ੍ਹੋ– ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ


author

Rakesh

Content Editor

Related News