iPhone 8 ਦੀ ਵਿਕਰੀ ਵਧਾਉਣ ਲਈ 256GB iPhone 7 ਨੂੰ ਕੀਤਾ ਬੰਦ

10/23/2017 11:32:21 AM

ਜਲੰਧਰ- ਐਪਲ ਵੱਲੋਂ ਇਸ ਸਾਲ 12 ਸਤੰਬਰ ਨੂੰ ਤਿੰਨ ਨਵੇਂ ਡਿਵਾਈਸ ਆਈਫੋਨ 8 ਅਤੇ ਆਈਫੋਨ 8 ਪਲੱਸ ਅਤੇ ਆਈਫੋਨ ਐੱਕਸ ਨੂੰ ਲਾਂਚ ਕੀਤਾ ਸੀ। ਜਿੰਨ੍ਹਾਂ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਸਮੇਤ ਕਈ ਦੇਸ਼ਾਂ 'ਚ ਸੇਲ ਲਈ ਉਪਲੱਬਧ ਹੋ ਚੁੱਕੇ ਹਨ ਅਤੇ ਆਈਫੋਨ ਐੱਕਸ ਭਾਰਤ 'ਚ ਅਗਲੇ ਮਹੀਨੇ ਸੇਲ ਲਈ ਆਵੇਗਾ। ਇਕ ਰਿਪੋਰਟ ਅਨੁਸਾਰ ਕੰਪਨੀ ਦੀ ਯੋਜਨਾ ਆਈਫੋਨ 8 ਦੀ ਵਿਕਰੀ 'ਚ ਵਾਧਾ ਕਰਨਾ ਹੈ ਅਤੇ ਇਸ ਲਈ ਐਪਲ ਨੇ ਆਪਣੇ ਪਿਛਲੇ ਡਿਵਾਈਸ ਆਈਫੋਨ 7 ਦੇ 256 ਜੀ. ਬੀ. ਵੇਰੀਐਂਟ ਨੂੰ ਬੰਦ ਕਰ ਦਿੱਤਾ ਹੈ। 

mashable ਦੀ ਰਿਪੋਰਟ ਅਨੁਸਾਰ ਐਪਲ ਦੇ ਆਨਲਾਈਨ ਸਟੋਰ 'ਤੇ ਹੁਣ ਸਿਰਫ ਦੋ ਹੀ ਵੇਰੀਐਂਟ ਸੇਲ ਲਈ ਉਪਲੱਬਧ ਹਨ। ਐਪਲ ਸਟੋਰ 'ਤੇ ਆਈਫੋਨ 7 ਅਤੇ ਆਈਫੋਨ 7 ਪਲੱਸ ਦਾ 32 ਜੀ. ਬੀ. ਵੇਰੀਐਂਟ 128 ਜੀ. ਬੀ. ਵੇਰੀਐਂਟ ਹੀ ਸੇਲ ਲਈ ਦਿੱਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ 256 ਜੀ. ਬੀ. ਵੇਰੀਐਂਟ ਵੀ ਮੌਜੂਦ ਸੀ। ਕੰਪਨੀ ਹੁਣ 256 ਜੀ. ਬੀ. ਵੇਰੀਐਂਟ ਨੂੰ ਸੇਲ ਲਈ ਉਪਲਬੱਧ ਨਹੀਂ ਕਰਾ ਰਹੀ ਹੈ।

ਐਪਲ ਵੱਲੋਂ ਲਾਂਚ ਕੀਤੇ ਗਏ ਐਪਲ 8 ਅਤੇ ਆਈਫੋਨ 8 ਪਲੱਸ 'ਚ 256 ਜੀ. ਬੀ. ਮਾਡਲ ਵੀ ਦਿੱਤਾ ਗਿਆ ਹੈ। ਅਜਿਹੇ 'ਚ ਅੰਦਾਜ਼ਾ ਲਾਇਆ ਗਿਆ ਹੈ ਕਿ ਕੰਪਨੀ ਆਪਣੇ ਨਵੇਂ ਡਿਵਾਈਸ ਦੀ ਵਿਕਰੀ ਨੂੰ ਵਧਾਉਣ ਲਈ ਪੁਰਾਣੇ ਡਿਵਾਈਸ ਦੇ 256 ਜੀ. ਬੀ. ਵੇਰੀਐਂਟ ਨੂੰ ਉਪਲੱਬਧ ਕਰਾਉਣਾ ਬੰਦ ਕਰ ਰਹੀ ਹੈ। ਐਪਲ ਆਈਫੋਨ 7 ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਸਾਲ ਲਾਂਚ ਕੀਤੇ ਗਏ ਆਈਫੋਨ 8 ਪਲੱਸ 'ਚ ਕੁਝ ਅਤੇ ਖਾਸ ਫੀਚਰਸ ਵਰਗੇ ਪੋਟ੍ਰੇਟ ਲਾਈਟਨਿੰਗ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਡਰਮੈਟਿਕਲ ਬੈਰਗ੍ਰਾਊਂਡ ਨਾਲ ਸੈਲਫੀ ਕਲਿੱਕ ਕੀਤੀ ਜਾ ਸਕਦੀ ਹੈ। 

ਭਾਰਤੀ ਬਾਜ਼ਾਰ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਆਨਲਾਈਨ ਅਤੇ ਆਫਲਾਈਨ ਦੋਵੇਂ ਪਲੇਟਫਾਰਮ 'ਤੇ ਸੇਲ ਲਈ ਉਪਲੱਬਧ ਹੈ। ਭਾਰਤ 'ਚ ਆਈਫੋਨ 8 ਦੇ 64 ਜੀ. ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਆਈਫੋਨ 8 ਪਲੱਸ ਵੀ ਦੇ ਵੇਰੀਐਂਟ 'ਚ ਉਪਲੱਬਧ ਹੈ, ਜਿਸ 'ਚ 64 ਜੀ. ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256 ਜੀ. ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ। ਇਸ ਤੋਂ ਇਲਾਵਾ ਆਈਫੋਨ ਐੱਕਸ ਨੂੰ ਵੀ ਲਾਂਚ ਕੀਤਾ ਗਿਆ, ਜੋ ਕਿ 3 ਨਵੰਬਰ ਨੂੰ ਭਾਰਤ 'ਚ ਸੇਲ ਲਈ ਉਪਲੱਬਧ ਹੋਵਗਾ। ਆਈਫੋਨ ਐੱਕਸ ਦੇ 64 ਜੀ. ਬੀ. ਮਾਡਲ ਦੀ ਕੀਮਤ 89,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 102,000 ਰੁਪਏ ਹੈ।


Related News