ਸਿਰਫ਼ 12,000 ਰੁਪਏ ''ਚ ਮਿਲੇਗਾ iPhone 5S !

Monday, Mar 07, 2016 - 12:13 PM (IST)

ਸਿਰਫ਼ 12,000 ਰੁਪਏ ''ਚ ਮਿਲੇਗਾ iPhone 5S  !

ਜਲੰਧਰ : ਸਿਰਫ਼ 15 ਹਜ਼ਾਰ ਦੀ ਕੀਮਤ ਤੱਕ ਨਵਾਂ ਆਈਫੋਨ ਖਰੀਦਣ ਦੀ ਚਾਹਤ ਰੱਖਦੇ ਹੋ ਤਾਂ ਤੁਹਾਡੀ ਇਹ ਖਵਾਹਿਸ਼ ਛੇਤੀ ਹੀ ਪੂਰੀ ਹੋਣ ਵਾਲੀ ਹੈ। ਐਪਲ 21 ਮਾਰਚ ਨੂੰ ਇਕ ਇਵੈਂਟ ਕਰਨ ਜਾ ਰਹੀ ਹੈ ਜਿਸ ''ਚ ਐਪਲ ਆਪਣਾ ਇਕ ਨਵਾਂ 4 ਇੰਚ ਵਾਲਾ iPhone 5Se ਲਾਂਚ ਕਰਨ ਵਾਲੀ ਹੈ ਜਿਸ ਦੇ ਲਾਂਚ ਹੁੰਦੇ ਹੀ ਭਾਰਤ ''ਚ iPhone 5S ਦੀ ਕੀਮਤ ਅੱਧੀ ਹੋ ਸਕਦੀ ਹੈ।

ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਜੇਕਰ 21 ਮਾਰਚ ਨੂੰ ਐਪਲ ਆਈਫੋਨ 5Se ਨੂੰ ਪੇਸ਼ ਕਰਦਾ ਹੈ ਤਾਂ ਭਾਰਤ ''ਚ ਇਸ ਦੇ ਲਾਂਚ ਹੋਣ ਤੋਂ ਬਾਅਦ iPhone 5S ਦੀ ਕੀਮਤ ਅੱਧੀ ਮਤਲਬ ਕਿ 12 ਤੋਂ15 ਹਜ਼ਾਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਜੇ ਆਈਫੋਨ 5S ਦੀ ਕੀਮਤ 20 ਤੋਂ 25 ਹਜ਼ਾਰ ਰੁਪਏ (ਕਲਰ ਆਪਸ਼ਨ  ਦੇ ਹਿਸਾਬ ਨਾਲ) ਦੇ ਵਿਚਕਾਰ ਹੈ। 

ਇਸ ਇਵੈਂਟ ''ਚ ਲਾਂਚ ਹੋਣ ਵਾਲਾ iPhone Se ਪਾਕੇਟ ਫ੍ਰੈਡਲੀ (4 ਇੰਚ ਵਾਲਾ ਫੋਨ) ਆਈਫੋਨ ਹੋਵੇਗਾ।  ਫਿਲਹਾਲ ਇਸ ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਖਬਰਾਂ ਦੇ ਮੁਤਾਬਕ ਇਸ ਨਵੇਂ ਆਈਫੋਨ ''ਚ iPhone 5S ਨਾਲ ਮਿਲਦੇ-ਜੁਲਦੇ ਫੀਚਰਸ ਹੋ ਸਕਦੇ ਹਨ, ਹਾਲਾਂਕਿ ਇਸ ਦਾ ਡਿਜ਼ਾਇਨ iPhone6 ਨਾਲ ਮਿਲਦਾ-ਜੁਲਦਾ ਹੋਵੇਗਾ।


Related News