ਜੂਆ ਖੇਡਦੇ ਹੋਏ 4 ਗ੍ਰਿਫ਼ਤਾਰ, 3820 ਰੁਪਏ ਬਰਾਮਦ
Sunday, Aug 10, 2025 - 04:52 PM (IST)

ਫਿਰੋਜ਼ਪੁਰ/ਜ਼ੀਰਾ (ਕੁਮਾਰ, ਪਰਮਜੀਤ, ਖੁੱਲਰ ਵਾਹੀ, ਰਾਜੇਸ਼ ਢੰਡ, ਗੁਰਮੇਲ ਸੇਖਵਾਂ) : ਫਿਰੋਜ਼ਪੁਰ ਦੇ ਕਸਬਾ ਮਖੂ ਦੀ ਪੁਲਸ ਨੇ ਏ. ਐੱਸ. ਆਈ. ਰਣਜੀਤ ਸਿੰਘ ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 3820 ਰੁਪਏ ਬਰਾਮਦ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ’ਤੇ ਸੀ ਤਾਂ ਗੁਪਤ ਸੂਚਨਾ ਮਿਲੀ ਸੀ।
ਇਸ ਸੂਚਨਾ ਮੁਤਾਬਗ ਧਰਮਿੰਦਰ ਸਿੰਘ, ਬੇਅੰਤ ਸਿੰਘ, ਰਾਜੇਸ਼ ਅਤੇ ਸੁਰਜੀਤ ਪੈਸੇ ਲਾ ਕੇ ਜੂਆ ਖੇਡ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਤੁਰੰਤ ਉੱਥੇ ਛਾਪੇਮਾਰੀ ਕਰਦੇ ਹੋਏ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਉਨ੍ਹਾਂ ਕੋਲੋਂ 3820 ਰੁਪਏ ਦੀ ਜੂਆ ਰਾਸ਼ੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।