iPhone 16 ਦੇ ਲਾਂਚ ਹੁੰਦੇ ਹੀ ਕੰਪਨੀ ਨੇ iPhone 15 Pro ਸਮੇਤ ਇਹ ਮਾਡਲ ਕੀਤੇ ਬੰਦ
Tuesday, Sep 10, 2024 - 11:26 PM (IST)
ਗੈਜੇਟ ਡੈਸਕ- ਆਈਫੋਨ 16 ਸੀਰੀਜ਼ ਨੂੰ ਐਪਲ ਨੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ iPhone 16, iPhone 16 Plus, iPhone 16 Pro ਅਤੇ iPhone 16 Pro Max ਨੂੰ ਲਾਂਚ ਕੀਤਾ ਹੈ। ਨਵੀਂ ਸੀਰੀਜ਼ ਦੇ ਲਾਂਚ ਹੋਣ ਦੇ ਨਾਲ ਹੀ ਕੰਪਨੀ ਨੇ ਕੁਝ ਪੁਰਾਣੇ ਫੋਨਾਂ ਨੂੰ ਡਿਸਕੰਟੀਨਿਊ ਕਰ ਦਿੱਤਾ ਹੈ। ਇਸ ਲਿਸਟ 'ਚ ਪ੍ਰੋ ਅਤੇ ਸਟੈਂਡਰਡ ਦੋਵੇਂ ਹੀ ਵੇਰੀਐਂਟ ਸ਼ਾਮਲ ਹਨ।
ਕੰਪਨੀ ਹਰ ਸਾਲ ਨਵੇਂ ਫੋਨ ਲਾਂਚ ਕਰਨ ਦੇ ਨਾਲ ਹੀ ਕੁਝ ਪੁਰਾਣੇ ਮਾਡਲਾਂ ਨੂੰ ਡਿਸਕੰਟੀਨਿਊ ਕਰ ਦਿੰਦੀ ਹੈ। ਇਸ ਵਾਰ ਕੰਪਨੀ ਨੇ iPhone 13, iPhone 15 Pro ਅਤੇ iPhone 15 Pro Max ਨੂੰ ਡਿਸਕੰਟੀਨਿਊ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕੁਝ ਅਸੈਸਰੀਜ਼ ਨੂੰ ਵੀ ਆਪਣੀ ਵੈੱਬਸਾਈਟ ਤੋਂ ਰਿਮੂਵ ਕੀਤਾ ਹੈ।
ਬੰਦ ਹੋਏ ਇਹ ਆਈਫੋਨ ਮਾਡਲ
ਕੰਪਨੀ MagSafe ਵਾਲੇਟ ਦੇ FineWoven ਵਰਜ਼ਨ ਨੂੰ ਰਿਮੂਵ ਕਰ ਦਿੱਤਾ ਹੈ। ਐਪਲ ਨੇ FineWoven ਕੇਸ ਨੂੰ ਵੀ ਡਿਸਕੰਟੀਨਿਊ ਕਰ ਦਿੱਤਾ ਹੈ। ਇਨ੍ਹਾਂ ਅਸੈਸਰੀਜ਼ ਤੋਂ ਇਲਾਵਾ ਐਪਲ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਤਿੰਨ ਫੋਨ- iPhone 13, iPhone 15 Pro ਅਤੇ iPhone 15 Pro Max ਨੂੰ ਹਟਾ ਦਿੱਤਾ ਹੈ।
ਭਲੇ ਹੀ ਇਹ ਫੋਨ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲੱਬਧ ਨਹੀਂ ਹੋਣਗੇ ਪਰ ਤੁਸੀਂ ਇਨ੍ਹਾਂ ਨੂੰ ਐਪਲ ਦੇ ਅਧਿਕਾਰਤ ਸਟੋਰ, ਈ-ਕਾਮਰਸ ਪਲੇਟਫਾਰਮਾਂ ਅਤੇ ਦੂਜੇ ਰਿਟੇਲ ਸਟੋਰਾਂ ਤੋਂ ਖਰੀਦ ਸਕੋਗੇ। ਇਨ੍ਹਾਂ ਫੋਨਾਂ ਦੀ ਵਿਕਰੀ ਆਖਰੀ ਸਟਾਕ ਦੇ ਬਚੇ ਰਹਿਣ ਤਕ ਜਾਰੀ ਰਹੇਗੀ। ਹਾਲਾਂਕਿ, ਤੁਹਾਨੂੰ ਪੁਰਾਣੇ ਆਈਫੋਨਾਂ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।
iPhone 15 Pro ਅਤੇ iPhone 15 Pro Max 'ਚ ਹੀ ਤੁਹਾਨੂੰ ਐਪਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ। ਉਥੇ ਹੀ ਆਈਫੋਨ 16 ਸੀਰੀਜ਼ ਦੇ ਸਾਰੇ ਫੋਨਾਂ 'ਚ ਤੁਹਾਨੂੰ ਐਪਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ।