iPhone 13 ਦੇ ਟਾਪ ਮਾਡਲ ’ਚ ਮਿਲ ਸਕਦੀ ਹੈ ਸੈਮਸੰਗ ਦੀ ਅਮੋਲੇਡ ਡਿਸਪਲੇਅ

05/05/2021 5:11:55 PM

ਗੈਜੇਟ ਡੈਸਕ– ਆਈਫੋਨ 13 ਆਉਣ ’ਚ ਅਜੇ ਕਾਫ਼ੀ ਸਮਾਂ ਹੈ ਪਰ ਇਸ ਨੂੰ ਲੈ ਕੇ ਪਹਿਲਾਂ ਹੀ ਕਈ ਲੀਕਸ ਸਾਹਮਣੇ ਆ ਰਹੇ ਹਨ। ਇਹ ਫੋਨ ਇਸ ਸਾਲ ਸਤੰਬਰ ’ਚ ਲਾਂਚ ਹੋ ਸਕਦਾ ਹੈ। ਆਈਫੋਨ 13 ਨੂੰ ਲੈ ਕੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ। ਹੁਣ ਜੋ ਰਿਪੋਰਟ ਆ ਰਹੀ ਹੈ, ਉਸ ਮੁਤਾਬਕ ਇਸ ਵਿਚ 120Hz ਡਿਸਪਲੇਅ ਹੋ ਸਕਦੀ ਹੈ। ਇਸ ਨੂੰ TheElec ਨੇ ਰਿਪੋਰਟ ਕੀਤਾ ਹੈ। TheElec ਮੁਤਾਬਕ, ਆਈਫੋਨ 13 ਦੇ ਟਾਪ ਮਾਡਲ ’ਚ ਸਾਨੂੰ 120Hz ਡਿਸਪਲੇਅ ਵੇਖਣ ਨੂੰ ਮਿਲ ਸਕਦੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਡਿਸਪਲੇਅ ਦਾ ਸਪਲਾਇਰ ਸੈਮਸੰਗ ਹੋਵੇਗਾ। ਰਿਪੋਰਟ ’ਚ ਪ੍ਰੋ ਮਾਡਲ ਦਾ ਜ਼ਿਕਰ ਨਹੀਂ ਕੀਤਾ ਗਿਆ। 

ਅਜੇ ਮੰਨ ਕੇ ਚੱਲ ਸਕਦੇ ਹਾਂ ਕਿ ਡਿਸਪਲੇਅ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ’ਚ ਦਿੱਤੀ ਜਾ ਸਕਦੀ ਹੈ। ਦੱਸ ਦੇਈਏ ਕਿ 120Hz ਮਤਲਬ ਇਥੇ ਡਿਸਪਲੇਅ ਦੇ ਰਿਫ੍ਰੈਸ਼ ਰੇਟ ਤੋਂ ਹੈ। ਜੇਕਰ ਰਿਫ੍ਰੈਸ਼ ਰੇਟ 120Hz ਹੈ ਤਾਂ ਸਕਰੀਨ ਆਪਣੇ ਆਪ ਨੂੰ 1 ਸਕਿੰਟ ’ਚ 120 ਵਾਰ ਰਿਫ੍ਰੈਸ਼ ਕਰੇਗੀ। ਸਟੈਂਡਰਡ ਰਿਫ੍ਰੈਸ਼ ਰੇਟ 60Hz ਪੈਨਲ ਦੇ ਨਾਲ ਆਉਂਦਾ ਹੈ। ਆਈਫੋਨ 12 ਸੀਰੀਜ਼ ’ਚ 60Hz ਦੀ ਹੀ ਸੁਪੋਰਟ ਦਿੱਤੀ ਗਈ ਸੀ। 120Hz ਰਿਫ੍ਰੈਸ਼ ਰੇਟ ਹੋਣ ਨਾਲ ਇਹ ਦੁਗਣਾ ਹੋ ਜਾਵੇਗਾ। ਇਹ ਤੁਹਾਡੇ ਗੇਮ ਖੇਡਣ ਦੇ ਅਨੁਭਵ ਨੂੰ ਕਾਫੀ ਵਧਾ ਦੇਵੇਗਾ। ਹਾਲਾਂਕਿ, ਕਈ ਐਂਡਰਾਇਡ ਡਿਵਾਈਸ ’ਚ ਅਸੀਂ ਵੇਖਿਆ ਹੈ ਕਿ ਜ਼ਿਆਦਾ ਰਿਫ੍ਰੈਸ਼ ਹੋਣ ਨਾਲ ਬੈਟਰੀ ’ਤੇ ਅਸਰ ਪੈਂਦਾ ਹੈ। 

ਮਹਿਰਾਂ ਮੁਤਾਬਕ, ਹਾਈ ਰਿਫ੍ਰੈਸ਼ ਰੇਟ ਸਮਾਰਟਫੋਨ ਬਾਜ਼ਾਰ ’ਚ ਅਜੇ ਟ੍ਰੈਂਡ ’ਤੇ ਚੱਲ ਰਿਹਾ ਹੈ। ਸੈਮਸੰਗ, ਸ਼ਾਓਮੀ ਅਤੇ ਵਨਪਲੱਸ ਵਰਗੀਆਂ ਕੰਪਨੀਆਂ ਆਪਣੇ ਮਿਡ ਰੇਂਜ ਜਾਂ ਪ੍ਰੀਮੀਅਮ ਸਮਾਰਟਫੋਨਾਂ ’ਚ 120Hz ਸਕਰੀਨ ਦੇਣ ਲੱਗੀਆਂ ਹਨ। ਇਹ ਕਿਹਾ ਜਾ ਰਿਹਾ ਹੈ ਕਿ  ਆਈਫੋਨ 13 ਪ੍ਰੋ ਮਾਡਲ Low-Temperature Polycrystalline Oxide (LPTO) Thin-Film Transistor (TFT) OLED ਪੈਨਲ ਦੇ ਨਾਲ ਆ ਸਕਦਾ ਹੈ। ਐਪਲ ਵਿਸ਼ਲੇਸ਼ਕ Ming-Chi Kuo ਨੇ ਵੀ ਕਿਹਾ ਹੈ ਕਿ ਆਈਫੋਨ 13 LTPO ਤਕਨੀਕ ਦੇ ਨਾਲ ਆ ਸਕਦਾ ਹੈ। ਇਸ ਤੋਂ ਇਲਾਵਾ ਸਾਨੂੰ ਆਈਫੋਨ 13 ’ਚ ਛੋਟੀ ਨੌਚ ਅਤੇ ਵਧੀਆ ਕੈਮਰਾ ਵੇਖਣ ਨੂੰ ਮਿਲ ਸਕਦਾ ਹੈ। 


Rakesh

Content Editor

Related News