iPhone 12 ਦਾ ਇੰਤਜ਼ਾਰ ਖ਼ਤਮ, ਅੱਜ ਹੋਵੇਗਾ ਲਾਂਚ, ਜਾਣੋ ਕਿੰਨੀ ਹੋ ਸਕਦੀ ਹੈ ਕੀਮਤ

Tuesday, Oct 13, 2020 - 04:33 PM (IST)

iPhone 12 ਦਾ ਇੰਤਜ਼ਾਰ ਖ਼ਤਮ, ਅੱਜ ਹੋਵੇਗਾ ਲਾਂਚ, ਜਾਣੋ ਕਿੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਆਈਫੋਨ 12 ਦਾ ਇੰਤਜ਼ਾਰ ਕਰ ਰਹੇ ਗਾਹਕਾਂ ਲਈ ਚੰਗੀ ਖ਼ਬਰ ਹੈ। ਦਿੱਗਜ ਟੈੱਕ ਕੰਪਨੀ ਐਪਲ ਅੱਜ ਯਾਨੀ 13 ਅਕਤੂਬਰ ਨੂੰ ਇਕ ਵਰਚੁਅਲ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਈਵੈਂਟ ’ਚ ਆਈਫੋਨ 12 ਸੀਰੀਜ਼ ਤੋਂ ਪਰਦਾ ਚੁੱਕਿਆ ਜਾਵੇਗਾ। ਇਸ ਸੀਰੀਜ਼ ’ਚ ਕੰਪਨੀ ਚਾਰ ਆਈਫੋਨ ਲਾਂਚ ਕਰ ਸਕਦੀ ਹੈ। ਇਹ ਇਕ ਆਨਲਾਈਨ ਈਵੈਂਟ ਹੋਵੇਗਾ ਜਿਸ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ, ਰਾਤ ਨੂੰ 10:30 ਵਜੇ ਹੋਵੇਗੀ। ਯੂਜ਼ਰਸ ਇਸ ਈਵੈਂਟ ਨੂੰ ਐਪਲ ਦੀ ਵੈੱਬਸਾਈਟ ਜਾਂ ਫਿਰ ਯੂਟਿਊਬ ਚੈਨਲ ’ਤੇ ਲਾਈਵ ਵੇਖ ਸਕਦੇ ਹਨ। 

ਇਹ ਵੀ ਪੜ੍ਹੋ– ਜੀਓ ਨੇ ਬਣਾਇਆ ਖ਼ਾਸ ਰਿਕਾਰਡ, ਬਣੀ ਅਜਿਹਾ ਕਰਨ ਵਾਲੀ ਪਹਿਲੀ ਟੈਲੀਕਾਮ ਕੰਪਨੀ

ਕੀ-ਕੀ ਹੋਵੇਗਾ ਲਾਂਚ
ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਚਾਰ ਆਈਫੋਨ ਮਾਡਲ ਲਾਂਚ ਕਰ ਸਕਦੀ ਹੈ ਜੋ iPhone 12, iPhone 12 Pro, iPhone 12 Pro Max ਅਤੇ iPhone 12 mini ਹੋ ਸਕਦੇ ਹਨ। ਇਹ ਚਾਰੇ ਹੀ ਮਾਡਲ 5ਜੀ ਸੁਪੋਰਟ ਕਰਨਗੇ। ਨਵੇਂ ਆਈਫੋਨਜ਼ ਤੋਂ ਇਲਾਵਾ ਕੰਪਨੀ ਨਵਾਂ ਹੋਮਪੌਡ ਮਿਨੀ ਜਾਂ ਓਵਰ-ਦਿ-ਈਅਰ ਹੈੱਡਫੋਨ ਪੇਸ਼ ਕਰ ਸਕਦੀ ਹੈ। 

 

ਇੰਨੀ ਹੋ ਸਕਦੀ ਹੈ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 12 ਮਿਨੀ ਸਭ ਤੋਂ ਸਸਤਾ ਡਿਵਾਈਸ ਹੋਵੇਗਾ, ਜਿਸ ਦੀ ਕੀਮਤ 699 ਡਾਲਰ (ਕਰੀਬ 51,200 ਰੁਪਏ) ਹੋ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਆਈਫੋਨ 12 ਦੀ ਸ਼ੁਰੂਆਤੀ ਕੀਮਤ 799 ਡਾਲਰ (ਕਰੀਬ 58,600 ਰੁਪਏ), ਆਈਫੋਨ 12 ਪ੍ਰੋ ਦੀ ਸ਼ੁਰੂਆਤੀ ਕੀਮਤ 999 ਡਾਲਰ (ਕਰੀਬ 73,200 ਰੁਪਏ) ਅਤੇ ਆਈਫੋਨ 12 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,099 ਡਾਲਰ (ਕਰੀਬ 80,600 ਰੁਪਏ) ਹੋ ਸਕਦੀ ਹੈ। 

ਸੰਭਾਵਿਤ ਫੀਚਰਜ਼
ਸਭ ਤੋਂ ਪਹਿਲਾਂ ਡਿਸਪਲੇਅ ਸਾਈਜ਼ ਦੀ ਗੱਲ ਕਰਦੇ ਹਾਂ। ਆਈਫੋਨ 12 ਮਿਨੀ ’ਚ 5.4 ਇੰਚ ਦੀ ਡਿਸਪਲੇਅ, ਆਈਫੋਨ 12  ਅਤੇ 12 ਪ੍ਰੋ ’ਚ 6.1 ਇੰਚ ਦੀ ਡਿਸਪਲੇਅ ਅਤੇ ਆਈਫੋਨ 12 ਪ੍ਰੋ ਮੈਕਸ ’ਚ ਸਭ ਤੋਂ ਵੱਡੀ 6.7 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। ਆਈਫੋਨ 12 ਸੀਰੀਜ਼ ’ਚ OLED ਸੁਪਰ ਰੇਟਿਨਾ XDR ਡਿਸਪਲੇਅ ਮਿਲ ਸਕਦੀ ਹੈ ਜਿਸ ’ਤੇ ਪ੍ਰੋਟੈਕਸ਼ਨ ਲਈ ਸਰੈਮਿਕ ਸ਼ੀਲਡ ਗਲਾਸ ਲੱਗਾ ਹੋਵੇਗਾ। 

ਨਵੇਂ ਮਾਡਲਾਂ ’ਚ ਏ14 ਬਾਇਓਨਿਕ ਚਿਪਸੈੱਟ ਅਤੇ 15 ਵਾਟ ਵਾਇਰਲੈੱਸ ਚਾਰਜਿੰਗ ਮਿਲ ਸਕਦੀ ਹੈ ਜਿਸ ਨੂੰ ਕੰਪਨੀ MagSafe ਨਾਂ ਦੇ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 12 ਮਿਨੀ ਅਤੇ ਆਈਫੋਨ 12 ’ਚ ਡਿਊਲ ਰੀਅਰ ਕੈਮਰਾ ਜਦਕਿ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। 


author

Rakesh

Content Editor

Related News