iPhone 12 ਲਾਂਚ ਨਾ ਹੋਣ ’ਤੇ ਇੰਝ ਉੱਡ ਰਿਹੈ ਐਪਲ ਦਾ ਮਜ਼ਾਕ

Wednesday, Sep 16, 2020 - 02:13 PM (IST)

iPhone 12 ਲਾਂਚ ਨਾ ਹੋਣ ’ਤੇ ਇੰਝ ਉੱਡ ਰਿਹੈ ਐਪਲ ਦਾ ਮਜ਼ਾਕ

ਗੈਜੇਟ ਡੈਸਕ– ਐਪਲ ਨੇ ਆਪਣੇ ਖ਼ਾਸ ਈਵੈਂਟ ’ਚ ਕਈ ਪ੍ਰੋਡਕਟ ਲਾਂਚ ਕੀਤੇ ਹਨ। ਇਸ ਈਵੈਂਟ ਦੌਰਾਨ ਐਪਲ ਵਾਚ ਸੀਰੀਜ਼ 6 ਅਤੇ ਐਪਲ ਵਾਚ ਐੱਸ.ਈ. ਨੂੰ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈਵੈਂਟ ’ਚ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਐਪਲ ਪੈਨਸਲ ਅਤੇ ਰੇਟੀਨਾ ਡਿਸਪਲੇਅ ਨਾਲ ਐਪਲ ਆਈਪੈਡ ਏਅਰ ਨੂੰ ਵੀ ਲਾਂਚ ਕੀਤਾ। ਉਥੇ ਹੀ ਇਸ ਸਾਲ ਐਪਲ ਨੇ ਆਪਣੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਆਈਫੋਨ 12 ਦੀ ਲਾਂਚਿੰਗ ਨੂੰ ਰੋਕ ਦਿੱਤਾ ਹੈ ਜਿਸ ਕਾਰਨ ਕੁਝ ਐਪਲ ਪ੍ਰਸ਼ੰਸਕ ਨਿਰਾਸ਼ ਹਨ। 

ਦਰਅਸਲ, ਅਜਿਹਾ ਕਿਹਾ ਜਾ ਰਿਹਾ ਸੀ ਕਿ ਐਪਲ ਨੇ ਆਪਣੇ ਖ਼ਾਸ ਈਵੈਂਟ ਦੌਰਾਨ ਕਈ ਪ੍ਰੋਡਕਟ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਐਪਲ ਹਰ ਸਾਲ ਆਪਣੇ ਨਵੇਂ ਆਈਫੋਨ ਨੂੰ ਬਾਜ਼ਾਰ ’ਚ ਪੇਸ਼ ਕਰਦੀ ਹੈ। ਉਥੇ ਹੀ ਇਸ ਵਾਰ ਕੋਰੋਨਾ ਮਹਾਮਾਰੀ ਦੀ ਮਾਰ ਐਪਲ ’ਤੇ ਪੈਂਦੇ ਵੇਖਿਆ ਜਾ ਸਕਦਾ ਹੈ। ਇਸ ਸਾਲ ਐਪਲ ਨੇ ਆਪਣੇ ਨਵੇਂ ਆਈਫੋਨ 12 ਨੂੰ ਲਾਂਚ ਨਹੀਂ ਕੀਤਾ। ਜਿਸ ਕਾਰਨ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਗਾਹਕ ਕਾਫੀ ਨਿਰਾਸ਼ ਹੋਏ ਹਨ। ਲੰਬੇ ਸਮੇਂ ਤੋਂ ਆਈਫੋਨ 12 ਦਾ ਇੰਤਜ਼ਾਰ ਕਰ ਰਹੇ ਗਾਹਕ ਇਸ ਦੇ ਲਾਂਚ ਨਾ ਹੋਣ ਕਾਰਨ ਕਾਫੀ ਨਿਰਾਸ਼ ਹਨ ਅਤੇ ਸੋਸ਼ਲ ਮੀਡੀਆ ’ਤੇ ਕੁਝ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। 

 

 


author

Rakesh

Content Editor

Related News