iPhone 12 Mini ਯੂਜ਼ਰਸ ਪਰੇਸ਼ਾਨ, ਅਨਲਾਕ ਹੀ ਨਹੀਂ ਹੋ ਰਿਹਾ ਫੋਨ

11/16/2020 5:38:32 PM

ਗੈਜੇਟ ਡੈਸਕ– ਕੈਲੀਫੋਰਨੀਆ ਦੀ ਟੈੱਕ ਕੰਪਨੀ ਐਪਲ ਸਾਲ 2020 ’ਚ ਨਵੀਂ ਆਈਫੋਨ 12 ਸੀਰੀਜ਼ ਲੈ ਕੇ ਆਈ ਹੈ ਜਿਸ ਦਾ ਸਭ ਤੋਂ ਸਸਤਾ ਡਿਵਾਈਸ ਆਈਫੋਨ 12 ਮਿੰਨੀ ਬਾਜ਼ਾਰ ’ਚ ਆ ਚੁੱਕਾ ਹੈ। ਕਈ ਯੂਜ਼ਰਸ ਇਸ ਫੋਨ ਦੀ ਲਾਕ ਸਕਰੀਨ ਕਾਰਨ ਪਰੇਸ਼ਾਨ ਹਨ ਅਤੇ ਇਸ ਨਾਲ ਜੁੜੀ ਇਕ ਸਮੱਸਿਆ ਸਾਹਮਣੇ ਆਈ ਹੈ। ਢੇਰਾਂ ਆਈਫੋਨ 12 ਮਿੰਨੀ ਯੂਜ਼ਰਸ ਦਾ ਕਹਿਣਾ ਹੈ ਕਿ ਇਸ ਦੀ ਲਾਕ ਸਕਰੀਨ ਨਾਲ ਸਵਾਈਪ ਅਪ ਕਰਨ ਜਾਂ ਕੈਮਰਾ ਐਪ ਲਾਂਚ ਕਰਨ ’ਤੇ ਡਿਵਾਈਸ ਅਨਲਾਕ ਨਹੀਂ ਹੋ ਰਿਹਾ। ਫੋਨ ਲਾਕ ਹੋਣ ’ਤੇ ਕਈ ਯੂਜ਼ਰਸ ਨੂੰ ਟੱਚ ਰਿਸਪਾਂਸ ਵੀ ਨਹੀਂ ਮਿਲ ਰਿਹਾ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ

ਐਪਲ ਸਪੋਰਟ ਫੋਰਮ ’ਤੇ ਯੂਜ਼ਰਸ ਆਈਫੋਨ 12 ਮਿੰਨੀ ਦੀ ਲਾਕ ਸਕਰੀਨ ਨਾਲ ਜੁੜਿਆ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ। ਕੁਝ ਯੂਜ਼ਰ ਦਾ ਕਹਿਣਾ ਹੈ ਕਿ ਲਾਕ ਸਕਰੀਨ ਨਾਲ ਡਿਵਾਈਸ ਅਨਲਾਕ ਹੋਣ ਦੀ ਸਮੱਸਿਆ ਸਕਰੀਨ ਪ੍ਰੋਟੈਕਟਰ ਅਤੇ ਕੇਸ ਕੱਢਣ ਨਾਲ ਹੱਲ ਹੋ ਜਾਂਦੀ ਹੈ। ਉਥੇ ਹੀ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਸ ਦਾ ਕੇਸ ਨਾਲ ਕੋਈ ਕੁਨੈਕਸ਼ਨ ਨਹੀਂ ਹੈ। ਫਿਲਹਾਲ ਐਪਲ ਵਲੋਂ ਇਸ ਸਮੱਸਿਆ ਨੂੰ ਲੈ ਕੇ ਕੁਝ ਨਹੀਂ ਕਿਹਾ ਗਿਆ ਅਤੇ ਯੂਜ਼ਰਸ ਦੀਆਂ ਸ਼ਿਕਾਇਤਾਂ ’ਤੇ ਕੋਈ ਅਧਿਕਾਰਤ ਰਿਪਸਾਂਸ ਸਾਹਮਣੇ ਨਹੀਂ ਆਇਆ। 

ਇਹ ਵੀ ਪੜ੍ਹੋ– PUBG Mobile ਤੋਂ ਬਾਅਦ TikTok ਦੀ ਵੀ ਹੋਵੇਗੀ ਵਾਪਸੀ! ਪੜ੍ਹੋ ਇਹ ਰਿਪੋਰਟ

ਮਜਬੂਤ ਸੈਫਾਇਰ ਗਲਾਸ
ਐਪਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਆਈਫੋਨ 12 ਲਾਈਨਅਪ ’ਚ ਬਾਕੀ ਡਿਵਾਈਸਿਜ਼ ਦੇ ਮੁਕਾਬਲੇ 4 ਗੁਣਾ ਤਕ ਮਜਬੂਤ ਸੈਫਾਇਰ ਗਲਾਸ ਦਿੱਤਾ ਗਿਆ ਹੈ ਫਿਰ ਵੀ ਕਈ ਯੂਜ਼ਰਸ ਫੋਨ ਨੂੰ ਡ੍ਰੋਪ ਤੋਂ ਬਚਾਉਣ ਲਈ ਸਕਰੀਨ ਗਾਰਡਸ ਇਸਤੇਮਾਲ ਕਰ ਰਹੇ ਹਨ। ਇਹੀ ਗੱਲ ਕੇਸ ’ਤੇ ਵੀ ਲਾਗੂ ਹੁੰਦੀ ਹੈ। ਐਪਲ ਇਸ ਸਾਲ ਆਪਣੇ ਡਿਵਾਈਸਿਜ਼ ’ਚ MagSafe ਚਾਰਜਿੰਗ ਲੈ ਕੇ ਆਈ ਹੈ ਅਤੇ ਖ਼ਾਸ MagSafe ਸੁਪੋਰਟ ਵਾਲੇ ਕੇਸ ਵੀ ਉਤਾਰੇ ਗਏ ਹਨ। ਕੇਸ ਜਾਂ ਸਕਰੀਨ ਗਾਰਡ ਕਾਰਨ ਡਿਵਾਈਸ ’ਚ ਸਮੱਸਿਆ ਆਉਣਾ ਸਮਝ ਨਹੀਂ ਆਉਂਦਾ। 


Rakesh

Content Editor

Related News