ਚੀਨ ਨੇ ਹਵਾ-ਪ੍ਰਦੂਸ਼ਣ ਲਈ iPhone 12 ਦੇ ਪ੍ਰੋਡਕਸ਼ਨ ਨੂੰ ਠਹਿਰਾਇਆ ਜ਼ਿੰਮੇਵਾਰ

Saturday, Oct 31, 2020 - 01:21 PM (IST)

ਚੀਨ ਨੇ ਹਵਾ-ਪ੍ਰਦੂਸ਼ਣ ਲਈ iPhone 12 ਦੇ ਪ੍ਰੋਡਕਸ਼ਨ ਨੂੰ ਠਹਿਰਾਇਆ ਜ਼ਿੰਮੇਵਾਰ

ਗੈਜੇਟ ਡੈਸਕ– ਫੈਕਟਰੀਆਂ ’ਚੋਂ ਕਾਰਬਨ ਨਿਕਾਸੀ ਦੀਆਂ ਗੱਲਾਂ ਹਮੇਸ਼ਾ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਠੰਡ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ-ਪਾਕਿਸਤਾਨ ਅਤੇ ਚੀਨ ਦੇ ਕਈ ਸ਼ਹਿਰਾਂ ’ਚ ਹਾਵ-ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਜਾਂਦਾ ਹੈ। ਹੁਣ ਚੀਨ ਨੇ ਹਵਾ-ਪ੍ਰਦੂਸ਼ਣ ਲਈ ਐਪਲ ਦੇ ਆਈਫੋਨ 12 ਦੇ ਪ੍ਰੋਡਕਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਰਗਨ ਸਟੇਨਲੀ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਕਈ ਸ਼ਹਿਰਾਂ ’ਚ ਆਈਫੋਨ 12 ਦੇ ਪ੍ਰੋਡਕਸ਼ਨ ਕਾਰਨ ਹਵਾ-ਪ੍ਰਦੂਸ਼ਣ ’ਚ ਵਾਧਾ ਹੋ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਾਈਟ੍ਰੋਜਨ ਡਾਈ-ਆਕਸਾਈਡ ਦੀ ਟ੍ਰੈਕਿੰਗ ਨਾਲ ਹਵਾ ’ਚ ਤਾਪਮਾਨ, ਨਮੀ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਜਾਂਚ ਤੋਂ ਪਤਾ ਲੱਗਾ ਹੈ ਕਿ ਹਵਾ ’ਚ ਨਾਈਟ੍ਰੋਜਨ ਡਾਈ-ਆਕਸਾਈਡ ਦੀ ਮਾਤਰਾ ਇੰਡਸਟਰੀ ਕਾਰਨ ਵਧ ਰਹੀ ਹੈ। 

26 ਅਕਤੂਬਰ 2020 ਨੂੰ ਚੀਨ ਦੇ ਝਿੰਗਝੋ ਸ਼ਹਿਰ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਸੀ, ਜਦਕਿ ਇਸੇ ਸ਼ਹਿਰ ’ਚ ਤਾਲਾਬੰਦੀ ਦੌਰਾਨ ਪ੍ਰਦੂਸ਼ਣ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਦੱਸ ਦੇਈਏ ਕਿ ਝਿੰਗਝੋ ਨੂੰ ਆਈਫੋਨ ਸਿਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਾਰਗਨ ਸਟੇਨਲੀ ਦੀ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਐਪਲ ਦੇ ਸੀ.ਈ.ਓ. ਟਿਮ ਕੁਕ ਦਾ ਇਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ ਕਿ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਐਪਲ ਦਾ ਪੂਰਾ ਕਾਰੋਬਾਰ 2030 ਤਕ ਕਾਰਬਨ ਮੁਕਤ ਹੋ ਜਾਵੇਗਾ। 

ਸਤੰਬਰ ਮਹੀਨੇ ’ਚ ਆਈਫੋਨ ਦੇ ਪ੍ਰੋਡਕਸ਼ਨ ਤੋਂ ਬਾਅਦ ਸ਼ਬਰ ਦੀ ਹਵਾ ਸ਼ੁੱਧਤਾ ਖ਼ਰਾਬ ਹੋਈ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਆਈਫੋਨ 12 ਅਤੇ ਆਈਫੋਨ 12 ਪ੍ਰੋ ਦੀ ਮੰਗ ਉਮੀਦ ਨਾਲੋਂ ਜ਼ਿਆਦਾ ਹੈ ਜਿਸ ਕਾਰਨ ਇਸ ਦੀ ਪ੍ਰੋਡਕਸ਼ਨ ਵੀ ਤੇਜ਼ੀ ਨਾਲ ਚੱਲ ਰਹੀ ਹੈ। 


author

Rakesh

Content Editor

Related News