ਭਾਰਤ ''ਚ 4 ਅਕਤੂਬਰ ਤੋਂ ਉਪਲੱਬਧ ਹੋਵੇਗਾ iPad 2019

10/01/2019 1:11:23 AM

ਗੈਜੇਟ ਡੈਸਕ—ਪ੍ਰੀਮੀਅਮ ਫੋਨ ਨਿਰਮਾਤਾ ਕੰਪਨੀ ਐਪਲ ਦਾ ਲੇਟੈਸਟ ਜਨਰੇਸ਼ਨ 7th ਆਈਪੈਡ 2019 (iPad 2019) ਭਾਰਤ 'ਚ 4 ਅਕਤੂਬਰ ਤੋਂ ਉਪਲੱਬਧ ਹੋਵੇਗਾ। ਨਵਾਂ ਆਈਪੈਡ ਆਈਫੋਨ 11 ਸੀਰੀਜ਼ ਨਾਲ ਲਾਂਚ ਕੀਤਾ ਗਿਆ ਸੀ। ਨਵਾਂ ਆਈਪੈਡ ਸਿਲਵਰ, ਸਪੇਸ ਗ੍ਰੇ ਅਤੇ ਗੋਲਡ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਆਈਪੈਡ ਵਾਈ-ਫਾਈ ਓਨਲੀ ਅਤੇ ਸੈਲੂਲਰ ਆਪਸ਼ਨ 'ਚ ਮਿਲੇਗਾ। ਸਟੋਰੇਜ਼ ਦੇ ਆਧਾਰ 'ਤੇ ਇਹ ਆਈਪੈਡ 32ਜੀ.ਬੀ. ਅਤੇ 128ਜੀ.ਬੀ. ਦੇ ਦੋ ਕਲਰ ਆਪਸ਼ਨ 'ਚ ਮਿਲੇਗਾ।

ਕੀਮਤ
ਭਾਰਤ 'ਚ 7TH ਜਨਰੇਸ਼ਨ ਆਈਪੈਡ ਦੀ ਸ਼ੁਰੂਆਤੀ ਕੀਮਤ 29,990 ਰੁਪਏ ਹੈ। ਇਹ ਕੀਮਤ ਵਾਈ-ਫਾਈਓਿਨਲੀ ਮਾਡਲ ਦੀ ਹੈ। ਉੱਥੇ ਸੈਲੂਲਰ ਮਾਡਲ 40,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦਾ ਹੈ। ਐਪਲ ਪੈਂਸਿਲ ਨੂੰ 8,500 ਰੁਪਏ ਦੀ ਕੀਮਤ ਨਾਲ ਵੱਖ ਤੋਂ ਖਰੀਦਿਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਟੀ.ਵੀ.+ ਦਾ ਸਬਸਕਰੀਪਸ਼ਨ ਇਕ ਸਾਲ ਫ੍ਰੀ ਮਿਲ ਰਿਹਾ ਹੈ।

ਵੱਡੀ ਡਿਸਪਲੇਅ
ਨਵੀਂ 7th ਜਨਰੇਸ਼ਨ ਆਈਪੈਡ 'ਚ ਕੰਪਨੀ ਨੇ ਵੱਡੀ ਸਕਰੀਨ ਦਿੱਤੀ ਹੈ। ਪਿਛਲਾ ਆਈਪੈਡ 9.7 ਇੰਚ ਦੀ ਡਿਸਪਲੇਅ ਸਾਈਜ਼ ਨਾਲ ਆਉਂਦਾ ਸੀ, ਉੱਥੇ ਨਵੇਂ ਆਈਪੈਡ 'ਚ ਹੁਣ 10.2 ਇੰਚ ਦੀ ਡਿਸਪਲੇਅ ਮਿਲੇਗੀ। 10 ਸਤੰਬਰ ਨੂੰ ਕੰਪਨੀ ਨੇ ਇਸ ਨੂੰ 329 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਸੀ। ਹਾਲਾਂਕਿ ਕੰਪਨੀ ਨੇ ਇਸ 'ਚ ਕਈ ਨਵੇਂ ਫੀਚਰਸ ਜ਼ਰੂਰ ਐਡ ਕਰ ਦਿੱਤੇ ਹਨ। 7th ਜਨਰੇਸ਼ਨ ਆਈਪੈਡ 'ਚ ਆਈਫੋਨ 7 'ਚ ਇੰਟਰੋਡਿਊਸ ਕੀਤਾ ਗਿਆ A10 ਬਾਇਆਨਿਕ ਚਿੱਪਸੈਟ ਦਿੱਤਾ ਗਿਆ ਹੈ। ਨਵੇਂ ਆਈਪੈਡ 'ਚ ਸਮਾਰਟ ਕੁਨੈਕਟਰ ਵੀ ਦਿੱਤਾ ਗਿਆ ਹੈ ਜਿਸ ਨਾਲ ਐਪਲ ਕੀਬੋਰਡ ਨੂੰ ਮੈਗਨੇਟ (ਚੁੰਬਕ) ਨਾਲ ਅਟੈਚ ਕੀਤਾ ਜਾ ਸਕਦਾ ਹੈ।

iPadOS ਆਊਟ ਆਫ ਦਿ ਬਾਕਸ
ਨਵੇਂ ਆਈਪੈਡ  iPadOS ਆਊਟ ਆਫ ਦਿ ਬਾਕਸ 'ਤੇ ਕੰਮ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਆਈਪੈਡ ਦੀ ਬੈਟਰੀ 10 ਘੰਟੇ ਦਾ ਬੈਕਅਪ ਵੈੱਬ ਸਫਰਿੰਗ, ਵੀਡੀਓ ਵਾਚਿੰਗ ਅਤੇ ਆਡੀਓ ਸਟਰੀਮਿੰਗ ਦੇ ਦੌਰਾਨ ਦੇਵੇਗੀ।


Karan Kumar

Content Editor

Related News