ਭਾਰਤ ''ਚ ਅੱਜ ਸ਼ੁਰੂ ਹੋਵੇਗੀ ਆਈਪੈਡ (2017) ਦੀ ਪ੍ਰੀ-ਆਰਡਰ ਬੁਕਿੰਗ : ਰਿਪੋਰਟ
Friday, Apr 07, 2017 - 06:15 PM (IST)

ਜਲੰਧਰ- ਆਈਪੈਡ (2017), ਜਿਸ ਨੂੰ ਚੁਪਚਾਪ ਪਿਛਲੇ ਮਹੀਨੇ ਦੇ ਅੰਤ ''ਚ ਲਾਂਚ ਕੀਤਾ ਗਿਆ ਸੀ, ਦੀ ਪ੍ਰੀ-ਆਰਡਰ ਬੁਕਿੰਗ ਸ਼ੁੱਕਰਵਾਰ ਨੂੰ ਫਲਿੱਪਕਾਰਟ ''ਤੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਈ-ਕਾਮਰਸ ਕੰਪਨੀ ਨੇ ਦਿੱਤੀ ਹੈ। ਪ੍ਰੀ-ਆਰਡਰ ਬੁਕਿੰਗ 28,990 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਕੀਮਤ 32 ਜੀ.ਬੀ. ਵਾਈ-ਫਾਈ ਮਾਡਲ ਲਈ ਹੈ। ਐਪਲ ਨੇ ਕੀਮਤਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ।
ਨਵੇਂ 9.7-ਇੰਚ ਆਈਪੈਡ ਦਾ 32ਜੀ.ਬੀ. ਵਾਈ-ਫਾਈ+ ਸੈਲੂਲਰ ਵੇਰੀਅੰਟ 39,900 ਰੁਪਏ ''ਚ ਮਿਲੇਗਾ। ਨਵੇਂ ਆਈਪੈਡ (2017) ਦਾ 128ਜੀ.ਬੀ. ਵਾਈ-ਫਾਈ ਅਤੇ ਵਾਈ-ਫਾਈ+ ਸੈਲੂਲਰ ਮਾਡਲ ਕਰੀਬ 36,900 ਰੁਪਏ ਅਤੇ 47,900 ਰੁਪਏ ''ਚ ਮਿਲੇਗਾ। ਨਵੇਂ ਆਈਪੈਡ ਦੇ ਸਮਾਰਟ ਕਵਰ ਦੀ ਕੀਮਤ 3,500 ਰੁਪਏ ਹੈ।
ਆਈਪੈਡ ਏਅਰ 2 ਦੇ ਮੁਕਾਬਲੇ ਆਈਪੈਡ (2017) ''ਚ ਜ਼ਿਆਦਾ ਵੱਡੀ ਸਕਰੀਨ ਅਤੇ ਐਪਲ ਏ9 ਚਿੱਪ ਦਿੱਤੀ ਗਈ ਹੈ। ਐਪ ਦੇ ਵਰਲਡਵਾਈਡ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫਿਲਿਪ ਨੇ ਕਿਹਾ ਕਿ ਆਈਪੈਡ ਦੁਨੀਆ ਦਾ ਸਭ ਤੋਂ ਲੋਕਪ੍ਰਿਅ ਟੈਬਲੇਟ ਹੈ। ਗਾਹਕਾਂ ਨੂੰ ਵੱਡੀ ਡਿਸਪਲੇ ਪਸੰਦ ਹੈ, 9.7-ਇੰਚ ਦੀ ਡਿਸਪਲੇ ਦੇ ਨਾਲ ਮੂਵੀ ਅਤੇ ਟੀ.ਵੀ. ਦੇਖਣ ਤੋਂ ਇਲਾਵਾ ਵੈੱਬ ਸਫਰਿੰਗ, ਫੇਸਟਾਈਮ ਕਾਲਿੰਗ ਅਤੇ ਤਸਵੀਰਾਂ ਦਾ ਮਜ਼ਾ ਲਿਆ ਜਾ ਸਕਦਾ ਹੈ। ਹੁਣ ਇਹ ਜ਼ਿਆਦਾ ਕਿਫਾਇਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਗਾਹਕ ਜਾਂ ਕੋਈ ਵੀ ਜੋ ਅਪਗ੍ਰੇਡ ਕਰਨ ਦੀ ਸੋਚ ਰਿਹਾ ਹੈ ਉਸ ਨੂੰ ਘਰ, ਸਕੂਲ ਜਾਂ ਦਫਤਰ ''ਚ ਇਸਤੇਮਾਲ ਕਰਨ ਲਈ ਨਵਾਂ ਆਈਪੈਡ ਪਸੰਦ ਜਾਏਗਾ। ਇਸ ਵਿਚ ਰੇਟਿਨਾ ਡਿਸਪਲੇ, ਦਮਦਾਰ ਏ9 ਚਿੱਪ ਅਤੇ 1.3 ਮਿਲੀਅਨ ਤੋਂ ਜ਼ਿਆਦਾ ਐਪ ਲਈ ਐਕਸੈਸ ਮਿਲੇਗਾ। ਇਸ ਦੇ ਨਾਲ ਐਪਲ ਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਦਾ ਇਕ ਨਵਾਂ ਰੈੱਡ ਕਲਰ ਵੇਰੀਅੰਟ ਵੀ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਆਈਫੋਨ ਐੱਸ.ਈ. ਹੁਣ 16ਜੀ.ਬੀ. ਦੀ ਥਾਂ 32ਜੀ.ਬੀ. ਅਤੇ 128ਜੀ.ਬੀ. ਸਟੋਰੇਜ ਵੇਰੀਅੰਟ ''ਚ ਆਏਗਾ।