100 ਨਹੀਂ... 110 ਰੁਪਏ ਦਾ ਪੈਟਰੋਲ? ਲੋਕਾਂ ਦੀ ਹੁਸ਼ਿਆਰੀ ਜਾਂ ਵਹਿਮ, ਪੜ੍ਹੋ ਪੂਰੀ ਰਿਪੋਰਟ
Thursday, Jun 19, 2025 - 03:31 PM (IST)

ਵੈੱਬ ਡੈਸਕ - ਅੱਜਕੱਲ੍ਹ ਪੈਟ੍ਰੋਲ ਪੰਪ ’ਤੇ ਜਦੋਂ ਲੋਕ ਪੈਟ੍ਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹਨ, ਤਾਂ ਕਈ ਵਾਰ ਤੁਸੀਂ ਉਨ੍ਹਾਂ ਨੂੰ 100 ਰੁਪਏ ਜਾਂ 200 ਰੁਪਏ ਦੀ ਥਾਂ 110 ਜਾਂ 210 ਰੁਪਏ ਦਾ ਪੈਟ੍ਰੋਲ ਭਰਵਾਉਂਦੇ ਵੇਖਦੇ ਹੋ ਤਾਂ ਇਹ ਗਿਣਤੀ ਕੋਈ ਯਾਦਗਾਰੀ ਨਹੀਂ ਸਗੋਂ ਇਕ ਸਕੀਮ ਦਾ ਹਿੱਸਾ ਹੈ ਜੋ ਕਈ ਲੋਕ ਆਪਣੇ ਤਰੀਕੇ ਨਾਲ ਚਾਲਾਕੀ ਸਮਝਦੇ ਹਨ ਪਰ ਕੀ ਇਹ ਚਾਲਾਕੀ ਸੱਚਮੁੱਚ ਉਨ੍ਹਾਂ ਦੀ ਪੈਸਿਆਂ ਜਾਂ ਪੈਟ੍ਰੋਲ ਦੀ ਬਚਤ ਕਰ ਰਹੀ ਹੈ ਜਾਂ ਇਹ ਸਿਰਫ਼ ਇਕ ਭਰਮ ਹੈ? ਆਓ ਜਾਣਦੇ ਹਾਂ ਇਸ ਟ੍ਰਿਕ ਦੇ ਪਿੱਛੇ ਦੀ ਅਸਲੀਅਤ ਅਤੇ ਪੈਟ੍ਰੋਲ ਭਰਾਉਣ ਦੇ ਸਹੀ ਤਰੀਕੇ ਬਾਰੇ।
ਕਿੰਨੀ ਸੱਚਾਈ ਹੈ ਇਸ ਟ੍ਰਿਕ ’ਚ?
ਪੈਟ੍ਰੋਲ ਪੰਪਾਂ ‘ਤੇ ਮਸ਼ੀਨਾਂ ਵਿਚ ਅਕਸਰ 100, 200 ਜਾਂ 500 ਦੇ ਡਾਇਰੈਕਟ ਬਟਨ ਹੁੰਦੇ ਹਨ, ਜੋ ਤੇਜ਼ੀ ਨਾਲ ਭਰਾਈ ਕਰਨ ਲਈ ਸੈੱਟ ਕੀਤੇ ਜਾਂਦੇ ਹਨ। ਲੋਕਾਂ ਨੂੰ ਇਹ ਲੱਗਦਾ ਹੈ ਕਿ ਇਨ੍ਹਾਂ ਸੈੱਟ ਕੀਤੀਆਂ ਰਕਮਾਂ ਦੇ ਹਿਸਾਬ ਨਾਲ ਮੀਟਰ ਕਦੇ-ਕਦੇ ਠੀਕ ਮਾਪ ਨਹੀਂ ਦਿੰਦੇ। ਇਸ ਕਰਕੇ ਉਹ ਅਜਿਹੇ ਅੰਕ ਚੁਣਦੇ ਹਨ ਜੋ ਮਸ਼ੀਨ ‘ਚ ਪਹਿਲਾਂ ਤੋਂ ਸੈੱਟ ਨਾ ਹੋਣ ਜਿਵੇਂ 110 ਜਾਂ 210 ਰੁਪਏ ਤਾਂ ਕਿ ਜੋ ਉਹ ਹੱਥੀਂ ਮੈਨੁੰਅਲ ਇਨਪੁੱਟ ਹੋਣ ਅਤੇ ਮਾਪ 'ਚ ਗਲਤੀ ਦੀ ਸੰਭਾਵਨਾ ਘੱਟ ਹੋ ਜਾਵੇ।
ਕੀ ਹੈ ਸੱਚਾਈ?
ਅਜਿਹੀ ਧਾਰਨਾ ਦੇ ਬਾਵਜੂਦ, ਇਹ ਗੱਲ ਦਰੁਸਤ ਨਹੀਂ ਕਿ ਹਮੇਸ਼ਾ ਗੋਲ ਅੰਕਾਂ 'ਤੇ ਧੋਖਾ ਹੋਂਦਾ ਹੈ। ਅਸਲ ਵਿਚ, ਹਰ ਮਸ਼ੀਨ ਵਿਚ ਤੇਲ ਦੀ ਕੀਮਤ ਅਨੁਸਾਰ ਲੀਟਰ ਜਾਂ ਮਿਲੀਲੀਟਰ ਦੀ ਗਣਨਾ ਹੋਂਦੀ ਹੈ। ਇਹ ਇਕ ਡਿਜ਼ਿਟਲ ਮੈਟਰ ਹੁੰਦਾ ਹੈ ਜੋ ਮਸ਼ੀਨ ਦੀ ਸੈਟ ਕੀਤੀ ਦਰ ਅਨੁਸਾਰ ਪੈਸਿਆਂ ਨੂੰ ਲੀਟਰ ਵਿਚ ਤਬਦੀਲ ਕਰਦਾ ਹੈ।
ਤੇਲ ਭਰਾਉਂਦੇ ਸਮੇਂ ਕਰੋ ਇਹ ਕੰਮ :-
- ਭਰਵਾਉਣ ਤੋਂ ਪਹਿਲਾਂ ਮੀਟਰ "000" 'ਤੇ ਹੋਣ ਦੀ ਪੱਕੀ ਜਾਂਚ ਕਰੋ।
- ਜੇਕਰ ਵਿਸ਼ਵਾਸ ਦੀ ਘਾਟ ਹੈ, ਤਾਂ ਰਕਮ ਦੀ ਥਾਂ ਲੀਟਰ ਦੇ ਹਿਸਾਬ ਨਾਲ ਤੇਲ ਭਰਵਾਓ।
- ਹਮੇਸ਼ਾ ਰਸੀਦ ਲੈਣਾ ਨਾ ਭੁੱਲੋ, ਜੋ ਤੁਹਾਡਾ ਸਬੂਤ ਹੈ।
- ਪੈਟ੍ਰੋਲ ਪੰਪ ’ਤੇ ਸਾਵਧਾਨ ਰਹੋ, ਪਰ ਅਤਿਅਤਿ ਸ਼ੱਕ ਨਾ ਕਰੋ।