ਓਪੋ ਨੇ ਪੇਸ਼ ਕੀਤਾ 125W ਫਲੈਸ਼ ਚਾਰਜ, 20 ਮਿੰਟਾਂ ''ਚ ਫੁਲ ਚਾਰਜ ਹੋ ਜਾਵੇਗੀ ਬੈਟਰੀ

07/15/2020 11:50:59 PM

ਗੈਜੇਟ ਡੈਸਕ—ਓਪੋ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ 125ਵਾਟ ਫਲੈਸ਼ ਚਾਰਜ ਤਕਨੀਕ ਨੂੰ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ ਜੋ ਕਿ 4,000 ਐੱਮ.ਏ.ਐੱਚ. ਦੀ ਬੈਟਰੀ ਨੂੰ 5 ਮਿੰਟ 'ਚ ਸਿਰਫ 41 ਫੀਸਦੀ ਤੱਕ ਚਾਰਜ ਕਰ ਸਕਦੀ ਹੈ। ਜਦਕਿ ਇਸ ਦੇ ਫੁਲ ਚਾਰਜ ਹੋਣ 'ਚ ਸਿਰਫ 20 ਮਿੰਟ ਦਾ ਸਮਾਂ ਲੱਗੇਗਾ। ਦੱਸ ਦੇਈਏ ਕਿ ਕੰਪਨੀ 125ਵਾਟ ਫਲੈਸ਼ ਚਾਰਜ ਨਾਲ ਹੀ 65ਵਾਟ ਦਾ ਚਾਰਜਰ ਵੀ ਲਾਂਚ ਕੀਤਾ ਹੈ। ਨਾਲ ਹੀ 50ਵਾਟ ਦਾ ਮਿਨੀ SuperVOOC ਅਤੇ 110W ਦਾ ਮਿਨੀ ਫਲੈਸ਼ ਚਾਰਜਰ ਵੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ 125ਵਾਟ ਫਲੈਸ਼ ਚਾਰਜਰ ਤਕਨੀਕ 65W AirVOOC ਵਾਇਰਲੈਸ ਤਕਨੀਕ ਦੀ ਤੁਲਨਾ 'ਚ ਕਾਫੀ ਫਾਸਟ ਹੈ।

ਓਪੋ ਨੇ 125ਵਾਟ ਫਲੈਸ਼ ਚਾਰਜ ਤਕਨੀਕ ਨੂੰ ਪੇਸ਼ ਕਰਕੇ ਚਾਰਜਿੰਗ ਤਕਨੀਕ ਦੇ ਖੇਤਰ 'ਚ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਨਵੀਂ ਤਕਨੀਕ bi-cell ਡਿਜ਼ਾਈਨ ਨਾਲ ਆਉਂਦੀ ਹੈ ਤਾਂ ਕਿ ਚਾਰਜ ਪੰਪਾਂ ਨੂੰ ਤੇਜ਼ੀ ਨਾਲ ਚਾਰਜਿੰਗ ਲਈ ਡੱਬਲ ਸੇਲ ਦੀ ਵੋਲਟੇਜ਼ ਨੂੰ ਅੱਧਾ ਕੀਤਾ ਜਾ ਸਕੇ। ਸਮਾਰਟਫੋਨ ਨਿਰਮਾਤਾ ਕੰਪਨੀ ਨੇ ਤੇਜ਼ ਚਾਰਜਿੰਗ ਨੂੰ ਸਮਰਥ ਕਰਨ ਲਈ ਕਸਟਮ ਚਿਪਸ ਵਿਕਸਿਤ ਕੀਤੀ ਹੈ।

ਇਨ੍ਹਾਂ ਚਿਪਸ 'ਚ ਇਕ VCU ਇੰਟੈਲੀਜੈਂਟ ਕੰਟਰੋਲ ਚਿਪਸ AC/DC ਕੰਟਰੋਲ ਚਿਪ, MCU ਚਾਰਜ ਮੈਨੇਜਮੈਂਟ, ਚਿਪਸੈਟ,BMS ਬੈਟਰੀ ਮੈਨੇਜਮੈਂਟ ਚਿਪ ਅਤੇ ਇਕ ਕਸਟਮ ਪ੍ਰੋਟੋਕਾਲ ਚਿਪਸੈਟ ਸ਼ਾਮਲ ਹੈ।ਕੰਪਨੀ ਦਾ ਕਹਿਣਾ ਹੈ ਕਿ 125ਵਾਟ ਦੇ ਫਾਸਟ ਚਾਰਜ ਦਾ ਇਸਤੇਮਾਲ ਕਰਕੇ 4000 ਐੱਮ.ਏ.ਐੱਚ. ਦੀ ਬੈਟਰੀ ਸਿਰਫ ਪੰਜ ਮਿੰਟ 'ਚ 41 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ ਜਦਕਿ 20 ਮਿੰਟ 'ਚ ਇਹ ਬੈਟਰੀ ਫੁਲ ਚਾਰਜ ਹੋ ਜਾਂਦੀ ਹੈ। ਇਸ ਚਾਰਜਰ 'ਚ 20V 6.25A ਪਾਵਰ ਸਪੋਟਰ ਦਿੱਤੀ ਗਈ ਹੈ।


Karan Kumar

Content Editor

Related News