INTEX ਦੇ ਇਸ ਨਵੇਂ ਸਮਾਰਟਫੋਨ ''ਚ ਹੈ 3500mAh ਤੱਕ ਦੀ ਦਮਦਾਰ ਬੈਟਰੀ
Monday, May 02, 2016 - 04:56 PM (IST)
ਜਲੰਧਰ— ਯੂਥ ਅਤੇ ਆਈ. ਪੀ. ਐਲ ਦੇ ਦੀਵਾਨਿਆਂ ਨੂੰ ਧਿਆਨ ''ਚ ਰੱਖ ਕੇ ਇੰਟੈਕਸ ਨੇ ਲਾਇਨ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਐਕਵਾ ਲਾਇੰਸ 3ਜੀ ਸੋਮਵਾਰ ਨੂੰ ਲਾਂਚ ਕਰ ਦਿੱਤਾ। ਇਸ ਸਮਾਰਟਫੋਨ ਨੂੰ ਗੁਜਰਾਤ ਲਾਇੰਸ ਆਈ. ਪੀ. ਐੱਲ ਟੀਮ ਦੇ ਕਪਤਾਨ ਸੁਰੇਸ਼ ਰੈਨਾ ਨੇ ਲਾਂਚ ਕੀਤਾ। ਇਸ ਸਮਾਰਟਫੋਨ ਦੀ ਕੀਮਤ 4,990 ਰੁਪਏ ਹੈ। ਇਹ ਫੋਨ ਸਾਫਟ ਟਚ ਫਿਨਿਸ਼ ਨਾਲ ਵਾਇਟ, ਗ੍ਰੇਅ ਅਤੇ ਸ਼ੈਂਪੇਨ ਕਲਰ ''ਚ ਉਪਲੱਬਧ ਹੈ।
ਸਪੈਸੀਫਿਕੇਸ਼ਨਸ— ਐਕਵਾ ਲਾਇੰਸ 3ਜੀ ਸਮਾਰਟਫੋਨ ''ਚ (1020x720 ਪਿਕਸਲ) ਰੈਜ਼ੋਲਿਊਸ਼ਨ ਵਾਲਾ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ ਹੈ। ਇਸ ਫੋਨ ''ਚ 1.2 ਗੀਗਾਹਰਟਜ਼ ''ਤੇ ਚੱਲਣ ਵਾਲਾ ਕਵਾਡ -ਕੋਰ ਪ੍ਰੋਸੈਸਰ ਅਤੇ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ।
ਮੈਮਰੀ— ਇਸ ਨਵੇਂ ਸਮਾਰਟਫੋਨ ''ਚ 1 ਜੀ.ਬੀ ਰੈਮ ਮੈਮਰੀ ਹੈ । ਹੈਂਡਸੇਟ ''ਚ 8 ਜੀ. ਬੀ ਦੀ ਇਨ-ਬਿਲਟ ਡਾਟਾ ਸਟੋਰੇਜ਼ ਮੈਮਰੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ 32 ਜੀ. ਬੀ ਤੱਕ ਵਧਾ ਸਕਦੇ ਹਾਂ
ਕੈਮਰਾ ਕੁਆਲਿਟੀ— ਐਕਵਾ ਲਾਇੰਸ 3ਜੀ ਸਮਾਰਟਫੋਨ ''ਚ ਡਿਊਲ ਐੱਲ. ਈ. ਡੀ ਫਲੈਸ਼ ਨਾਲ 5 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਕੈਮਰਾ 2 ਮੈਗਾਪਿਕਸਲ ਦਾ ਹੈ। ਐਕਵਾ ਲਾਇੰਸ 3ਜੀ ਸਮਾਰਟਫੋਨ ਦੇ ਕੈਮਰੇ ''ਚ ਜੈਸਚਰ ਕੰਟਰੋਲ, ਫਲਿੱਪ-ਟੂ-ਮਿਊਟ, ਸਮਾਰਟ ਵੇਕ ਅਤੇ ਐੱਮਰਜੈਂਸੀ ਰੈਸਕਿਊ ਜਿਹੇ ਫੀਚਰ ਦਿੱਤੇ ਗਏ ਹਨ।
ਬੈਟਰੀ ਬੈਕਅਪ— ਸਮਾਰਟਫੋਨ ''ਚ 3500 mAh ਦੀ ਬੈਟਰੀ ਦਿੱਤੀ ਗਈ ਹੈ। ਜੋ 6 ਤਂ 8 ਘੰਟੇ ਤੱਕ ਦਾ ਟਾਕਟਾਈਮ ਅਤੇ 20 ਦਿਨ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ ।
ਕੁਨੈੱਕਟੀਵੀਟੀ ਆਪਸ਼ਨਸ— ਕੁਨੈੱਕਟੀਵਿਟੀ ਲਈ ਇੰਟੈਕਸ ਐਕਵਾ ਲਾਇੰਸ 3ਜੀ ਫੋਨ ''ਚ ਬਲੂਟੁੱਥ, ਵਾਈ-ਫਾਈ ਹਾਟਸਪਾਟ, ਜੀ. ਪੀ. ਆਰ. ਐੱਸ/ਈ. ਡੀ. ਜੀ. ਈ ਜਿਹੈ ਫੀਚਰ ਨਾਲ ਆਉਂਦਾ ਹੈ।
