ਭਵਿੱਖ ''ਚ ਨਹੀਂ ਹੋਣਗੇ ਕੰਪਿਊਟਰ!

04/30/2016 2:25:00 PM

ਜਲੰਧਰ— ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਭਵਿੱਖ ਦੇ ਕੰਪਿਊਟਰ ਬਾਰੇ ਜਾਣਕਾਰੀ ਦਿੱਤੀ ਹੈ। ਪਿਚਾਈ ਨੇ ਇਕ ਪੱਤਰ ''ਚ ਗੂਗਲ ਕਰਮਚਾਰੀਆਂ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ''ਚ ਕੰਪਿਊਟਰ ਕਿਸੇ ਪਰਸਨਲ ਆਸਿਸਟੈਂਟ ਦੀ ਤਰ੍ਹਾਂ ਕੰਮ ਕਰੇਗਾ। ਪਿਚਾਈ ਮੁਤਾਬਕ ਕੰਪਿਊਟਰ ਦਾ ਕੰਸੈਪਟ ਖਤਮ ਹੋ ਜਾਵੇਗਾ ਅਤੇ ਇਕ ਇੰਟੈਲੀਜੈਂਟ ਅਸਿਸਟੈਂਟ ਹਰ ਕੰਮ ''ਚ ਤੁਹਾਡੀ ਮਦਦ ਕਰੇਗਾ। 
ਇਸ ਦੀ ਇਕ ਉਦਾਹਰਣ ਗੂਗਲ ਨਾਓ, ਐਪਲ ਸਿਰੀ ਅਤੇ ਐਮੇਜ਼ਾਨ ਦਾ ਅਲੈਕਸਾ ਡਿਵਾਈਸ ਹੈ ਜੋ ਇੰਟਰਨੈੱਟ ਕੁਨੈਕਟੀਵਿਟੀ ਦੇ ਨਾਲ ਜ਼ਿਆਦਾਤਰ ਟਾਕਸ ਪੂਰੇ ਕਰਨ ''ਚ ਮਦਦ ਕਰਦਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪਿਚਾਈ ਨੇ ਕਿਹਾ ਕਿ ਸਮਾਰਟਫੋਨ ਟੱਚਸਕ੍ਰੀਨ ਦੇ ਬਦਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਿਰਾਕਾਰ ਕੰਪਿਊਟਰ ਨੂੰ ਤਾਕਤ ਦੇ ਰਹੇ ਹਨ। ਅਸੀਂ ''ਮੋਬਾਇਲ ਫਰਸਟ'' ਦੇ ਬਦਲੇ ''ਆਰਟੀਫਿਸ਼ੀਅਲ ਇਟੈਲੀਜੈਂਸ ਫਰਸਟ ਵਰਲਡ'' ''ਚ ਪਹੁੰਚਾਂਗੇ।

Related News