Intel ’ਤੇ ਹੋਇਆ ਸਾਈਬਰ ਹਮਲਾ, ਲੀਕ ਹੋਈ ਅਹਿਮ ਜਾਣਕਾਰੀ

08/07/2020 6:29:58 PM

ਗੈਜੇਟ ਡੈਸਕ– ਪ੍ਰਮੁੱਖ ਚਿਪਸੈੱਟ ਨਿਰਮਾਤਾ ਕੰਪਨੀ ਇਨਟੈਲ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈ ਹੈ। ਇਸ ਹੈਕਿੰਗ ’ਚ ਹੈਕਰਾਂ ਨੇ ਕੰਪਨੀ ਦਾ 20 ਜੀ.ਬੀ. ਡਾਟਾ ਚੋਰੀ ਕਰ ਲਿਆ ਹੈ ਜਿਸ ਵਿਚ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹਨ। ਹਾਲਾਂਕਿ, ਅਜੇ ਤਕ ਹੈਕਰਾਂ ਦੀ ਪਛਾਣ ਨਹੀਂ ਹੋਈ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਚੋਰੀ ਹੋਏ 20 ਜੀ.ਬੀ. ਡਾਟਾ ’ਚ ਗੁਪਤ ਅਤੇ ਮਹੱਤਵਪੂਰਨ ਜਾਣਕਾਰੀ ਹੈ। ਰਿਪੋਰਟ ਮੁਤਾਬਕ, ਲੀਕ ਡਾਟਾ ’ਚ BIOS ਕੋਡ ਅਤੇ ਡੀ-ਬਗਿੰਗ ਕੋਡ ਵੀ ਸ਼ਾਮਲ ਹਨ। ਸ਼ੁਰੂਆਤੀ ਜਾਂਚ ’ਚ ਕਿਹਾ ਜਾ ਰਿਹਾ ਹੈ ਕਿ ਇਹ ਡਾਟਾ ਲੀਕ ਇਨਟੈਲ ਰਿਸੋਰਸ ਅਤੇ ਡਿਜ਼ਾਇਨ ਸੈਂਟਰ ਤੋਂ ਲੀਕ ਹੋਇਆ ਹੈ। 

ਸਵਿਸ ਸਾਫਟਵੇਅਰ ਡਿਵੈਲਪਰ ਟਿਲ ਕੋਟਮਨ ਨੇ ਇਨਟੈਲ ਡਾਟਾ ਲੀਕ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਇਕ ਟਵੀਟ ’ਚ ਕਿਹਾ ਹੈ ਕਿ ਇਸ ਸਾਲ ਦੀ ਸ਼ੁਰੂਆਤ ’ਚ ਹੀ ਉਨ੍ਹਾਂ ਨੂੰ ਇਕ ਹੈਕਰ ਤੋਂ ਇਸ ਹੈਕਿੰਗ ਬਾਰੇ ਜਾਣਕਾਰੀ ਮਿਲੀ ਸੀ। ਸਾਹਮਣੇ ਆਏ ਸਕਰੀਨਸ਼ਾਟ ਮੁਤਾਬਕ, ਚੋਰੀ ਹੋਏ ਡਾਟਾ ’ਚ ਇਨਟੈਲ ਦਾ ਰੋਡਮੈਪ ਅਤੇ ਗੁਪਤ ਜਾਣਕਾਰੀ ਦੇ ਨਾਲ ਪ੍ਰੋਸੈਸਰ ਦੇ ਕਈ ਸਾਰੇ ਵਰਜ਼ਨ ਦੀਆਂ ਵੀ ਜਾਣਕਾਰੀਆਂ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ ਮਾਰਕੀਟਿੰਗ ਦੇ ਕੁਝ ਟੈਂਪਲੇਟਸ ਵੀ ਹਨ। 

ਦੱਸ ਦੇਈਏ ਕਿ ਹਾਲ ਹੀ ’ਚ ਪ੍ਰਮੁੱਖ ਕੈਮਰਾ ਨਿਰਮਾਤਾ ਕੰਪਨੀ ਕੈਨਨ ਵੀ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ। ਇਸ ਸਾਈਬਰ ਹਮਲੇ ਤੋਂ ਬਾਅਦ ਕੈਨਨ ਦੀ image.conon ਕਲਾਊਡ ਸਟੋਰੇਜ ਸੇਵਾ ਠੱਪ ਹੋ ਗਈ ਹੈ। ਇਸ ਤੋਂ ਇਲਾਵਾ ਇਸ ਹੈਕਿੰਗ ਤੋਂ ਬਾਅਦ ਕੰਪਨੀ ਦੀ ਅਮਰੀਕੀ ਵੈੱਬਸਾਈਟ ਅਤੇ ਕਈ ਇੰਟਰਨਲ ਐਪਲੀਕੇਸ਼ਨਾਂ ਵੀ ਬੰਦ ਹੋ ਗਈਆਂ ਹਨ। 

ਕੈਨਨ ਨੇ ਇਸ ਹੈਕਿੰਗ ਬਾਰੇ ਅਜੇ ਤਕ ਵਿਸਤਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕੁਝ ਰਿਪੋਰਟਾਂ ਮੁਤਾਬਕ, ਕੈਨਨ ’ਤੇ ਮੇਜ਼ ਰੈਨਸਮਵੇਅਰ (Maze Ransonmware) ਹਮਲਾ ਹੋਇਆ ਹੈ। ਇਸ ਸਾਈਬਰ ਹਮਲੇ ਤੋਂ ਬਾਅਦ ਕੈਨਨ ਨੇ image.canon ਵੈੱਬਸਾਈਟ ’ਤੇ ਇਕ ਨੋਟ ਵੀ ਪਬਲਿਸ਼ ਕੀਤਾ ਹੈ। 


Rakesh

Content Editor

Related News