ਲੰਬੇ ਸਮੇਂ ਤੱਕ ਨਾਨਸਟਾਪ ਇਸਤੇਮਾਲ ਕਰਨ ਲਈ intel ਲੈ ਕੇ ਆਵੇਗੀ ਇਹ ਨਵੀਂ SSD

08/10/2017 1:10:22 PM

ਜਲੰਧਰ- ਡੈਸਕਟਾਪ ਬਾਜ਼ਾਰ 'ਚ ਐੱਸ. ਐੱਸ. ਡੀ ਦਾ ਦਬਦਬਾ ਬਣਦਾ ਜਾ ਰਿਹਾ ਹੈ। ਟੈਕਨਾਲੋਜੀ 'ਚ ਵਿਸਥਾਰ ਦੇ ਨਾਲ-ਨਾਲ ਡਾਟਾ ਸੇਵਿੰਗ ਦੇ ਤਰੀਕੇ 'ਚ ਵੀ ਬਦਲਾਵ ਆਇਆ ਹੈ। ਪਰ ਸਾਲਿਡ ਸਟੋਰੇਜ਼ ਲਈ ਡਿਸਕ 'ਤੇ ਅਧਾਰਿਤ ਡਰਾਇਵ ਤੋਂ ਅੱਗੇ ਵਧਣ ਲਈ ਡਾਟਾ ਸੈਂਟਰ ਲਿਆਉਣ ਇਕ ਵੱਡੀ ਚੁਣੋਤੀ ਹੈ। ਹਾਲਾਂਕਿ, ਇੰਟੈੱਲ ਮੁਤਾਬਕ ਉੁਨ੍ਹਾਂ ਦੇ ਕੋਲ ਇਸ ਸਮੱਸਿਆ ਦਾ ਹੱਲ ਹੈ। ਇਸ ਕ੍ਰਮ 'ਚ ਇੰਟੈੱਲ ਆਪਣੀ ਨਵੀਂ Optane SSD ਅਤੇ 3D NAND SSD ਲੈ ਕੇ ਆਇਆ ਹੈ। ਹਾਈ ਕਪੈਸਿਟੀ ਤੋਂ ਲੈਸ ਇਹ SSD ਕੰਪਨੀ ਮੁਤਾਬਕ ਇਕ ਨਵੇਂ ਪੱਧਰ ਦਾ ਵਿਸਥਾਰ ਕਰੇਗੀ।

ਇੰਟੈੱਲ ਲਿਆਈ ਨਵਾਂ Ruler ਫ਼ਾਰਮ ਫੈਕਟਰ : 
ਕੰਪਿਊਟਰ ਤੋਂ ਜੁੜੇ ਸਾਰੇ ਪੁਰਜਿਆਂ ਦਾ ਸਮਾਂ ਦੇ ਨਾਲ-ਨਾਲ ਵਿਕਾਸ ਹੋਇਆ ਹੈ, ਪਰ ਸਟੋਰੇਜ਼ ਡਰਾਇਵ ਕਈ ਸਾਲਾਂ ਤੋਂ ਉਵੇਂ ਦੀ ਉਵੇਂ ਹੀ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਦੀ ਇਹ ਸਟੋਰੇਜ਼ ਡਰਾਈਵਸ ਕਾਫ਼ੀ ਤੇਜ਼ ਹਨ। ਇਸ ਦੇ ਨਾਲ ਇਨ੍ਹਾਂ ਦੇ ਸਾਇਜ਼ 'ਚ ਵੀ ਬਦਲਾਵ ਆਇਆ ਹੈ, ਜਿਸ ਦੇ ਨਾਲ ਡਰਾਇਵਜ਼ ਦਾ ਸਾਈਜ਼ ਵੀ ਘੱਟ ਹੋਇਆ ਹੈ। ਪਰ ਇਸ ਦਾ ਕਈ ਸਾਲ ਪੁਰਾਣਾ ਬਾਕਸ ਦਾ ਸਾਈਜ਼ ਚੱਲਦਾ ਆ ਰਿਹਾ ਹੈ। ਕੰਪਨੀ ਨੇ ਇਹ ਮਹਿਸੂਸ ਕੀਤਾ ਦੀ ਸਟੋਰੇਜ਼ ਡਰਾਈਵ ਦਾ ਸਾਈਜ਼ ਫਲੈਕਸਿਬਲ ਹੋ ਸਕਦਾ ਹੈ। ਇਸ ਲਈ ਕੰਪਨੀ ਲੀਗ ਤੋਂ ਹੱਟ ਕੇ ਆਪਣਾ Ruler ਫ਼ਾਰਮ ਫੈਕਟਰ ਲੈ ਕੇ ਆਈ ਹੈ।PunjabKesari

3 ਲੱਖ ਐੱਚ. ਡੀ ਮੂਵੀਜ਼ ਦੀ ਸਟੋਰੇਜ਼ ਕਪੈਸਿਟੀ :

ਇੰਟੈਲ ਮੁਤਾਬਕ ਇਹ ਨਵੀਂ ਸਲੀਕ ਅਤੇ ਪਤਲੀ ਡਰਾਈਵ ਤੁਹਾਡੇ ਸਟੋਰੇਜ਼ ਰੈਕਸ 'ਚ ਬਿਲਕੁੱਲ ਅਸਾਨੀ ਨਾਲ ਫਿੱਟ ਹੋ ਜਾਵੇਗੀ। ਇਸ ਤੋਂ ਕੰਪਨੀਆਂ ਇਕ ਸਰਵਰ ਰੈਕ 'ਚ ਇਕ ਪੀਟਾਬਾਈਟ ਤੱਕ ਸਟੋਰੇਜ਼ ਕਪੈਸਿਟੀ ਦੇ ਸਕਣਗੇ। ਇਹ ਸਟੋਰੇਜ਼ 3 ਲੱਖ ਐੱਚ. ਡੀ ਮੂਵੀਜ਼ ਜਾਂ 70 ਸਾਲਾਂ ਤੱਕ ਨਾਨਸਟਾਪ ਐਂਟਰਟੇਨਮੇਂਟ ਲਈ ਕਾਫ਼ੀ ਹੈ। ਕੰਪਨੀ ਨੇ ਕਿਹਾ ਨਵਾਂ ਫ਼ਾਰਮ ਫੈਕਟਰ ਨਜ਼ਦੀਕੀ ਭਵਿੱਖ 'ਚ ਉਪਲੱਬਧ ਕਰਾਇਆ ਜਾਵੇਗਾ। ਪਰ ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਜਾਂ ਸਪੈਸੀਫਿਕੇਸ਼ਨਸ ਨਹੀਂ ਦਿੱਤੀਆਂ ਗਈਆਂ ਹਨ। ਹਲਾਂਕਿ ਇਸ ਦੀ ਕੀਮਤ ਦੇ ਬਾਰੇ 'ਚ ਵੀ ਅਜੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ। ਪਰ ਇਹ ਸਪੱਸ਼ਟ ਹੈ ਇਕ ਅਜਿਹੀ ਸਟੋਰੇਜ਼ ਜੋ ਡਾਟਾ ਸੈਂਟਰ ਨੂੰ ਰਿਪਲੇਸ ਕਰ ਦੇਵੇਗੀ। ਇਸ ਦੇ ਨਾਲ ਹੀ ਇਕ ਪੀਟਾਬਾਈਟ ਦੀ ਸਾਲਿਡ ਸਟੇਟ ਸਟੋਰੇਜ਼ ਰੱਖੇ, ਉਹ ਕਿਸੇ ਵੀ ਸਾਈਜ਼ ਦੀ ਹੋਵੇ, ਇਸ ਦੀ ਕੀਮਤ ਘੱਟ ਨਹੀਂ ਹੋਵੇਗੀ।


Related News