ਖੇਤਾਂ ''ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ

Monday, Jun 24, 2024 - 06:56 PM (IST)

ਖੇਤਾਂ ''ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ

ਸੁਲਤਾਨਪੁਰ ਲੋਧੀ (ਸੋਢੀ)- ਗਰਮੀ ’ਚ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਕਿਸਾਨ ਹਰਲਖਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਮਲਕੀਤ ਸਿੰਘ ਪਿੰਡ ਹੈਬਤਪੁਰ (ਤਹਿਸੀਲ ਸੁਲਤਾਨਪੁਰ ਲੋਧੀ) ਦੀ ਬੀਤੇ ਦਿਨ ਅਟੈਕ ਹੋਣ ਕਾਰਨ ਮੌਤ ਹੋ ਗਈ। ਸੋਨੂੰ ਦੀ ਇਸ ਤਰ੍ਹਾਂ ਖੇਤ ਵਿਚ ਮੌਤ ਹੋਣ ਦੀ ਖ਼ਬਰ ਨਾਲ ਸਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਹੈਬਤਪੁਰ ਨੇੜੇ ਆਪਣੇ ਖੇਤ‍ਾਂ ਵਿਚ ਝੋਨਾ ਲਗਾਉਣ ਲਈ ਕੱਦ ਤਿਆਰ ਕਰ ਰਿਹਾ ਤਕਰੀਬਨ 39-40 ਸਾਲ ਦਾ ਨੌਜਵਾਨ ਕਿਸਾਨ ਅਚਾਨਕ ਗਰਮੀ ਨਾਲ ਚੱਕਰ ਖਾ ਕੇ ਖੇਤ ਵਿਚ ਡਿੱਗ ਗਿਆ।

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

ਮੌਕੇ ਉਤੇ ਉਸ ਦਾ ਪਿਤਾ ਮਲਕੀਤ ਸਿੰਘ ਪੁੱਤਰ ਸੋਹਨ ਸਿੰਘ ਪਹੁੰਚਿਆ ਅਤੇ ਆਪਣੇ ਪੁੱਤਰ ਨੂੰ ਉਠਾਉਣ ਲਈ ਯਤਨ ਕਰਨ ਲੱਗਾ ਪਰ ਜਦੋਂ ਉਹ ਨਾ ਉੱਠਿਆ ਤਾਂ ਉਨ੍ਹਾਂ ਨੇੜਲੇ ਖੇਤ ਵਿਚ ਟਰੈਕਟਰ ਨਾਲ ਰੂਟਾਵੇਟਰ ਚਲਾ ਰਹੇ ਕਿਸਾਨ ਸੁਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਆਵਾਜ਼ ਮਾਰੀ ਅਤੇ ਘਬਰਾਏ ਹੋਏ ਮਲਕੀਤ ਸਿੰਘ ਦੀ ਆਵਾਜ਼ ਸੁਣ ਕੇ ਤੁਰੰਤ ਕਿਸਾਨ ਸਰੂਪ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਵੀ ਪਹੁੰਚ ਗਏ, ਜਿਨਾਂ ਖੇਤ ਵਿਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਗੱਡੀ ਵਿਚ ਪਾ ਕੇ ਸੁਲਤਾਨਪੁਰ ਲੋਧੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਹਰਲਖਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੇ ਬੱਚੇ (ਇਕ ਲੜਕਾ ਤੇ ਲੜਕੀ) ਰੌਦੇ ਕੁਰਲਾਉਂਦੇ ਛੱਡ ਗਿਆ ਹੈ। 

ਇਹ ਵੀ ਪੜ੍ਹੋ-  ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ’ਚ 'ਆਪ' ਦੇ 95 ਵਿਧਾਇਕ ਹੋਣਗੇ : ਭਗਵੰਤ ਮਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News