ਲੰਬੇ ਸਮੇਂ ਤੋਂ ਰਹਿ ਰਹੇ ਸੀ ਇੰਗਲੈਂਡ, ਵਾਪਸ ਆਏ ਤਾਂ ਪਤਾ ਲੱਗਾ ਕਿਸੇ ਨੇ ਜਾਅਲੀ ਅਟਾਰਨੀ ਬਣਾ ਕੇ ਜ਼ਮੀਨ ਹੀ ਵੇਚ''ਤੀ
Tuesday, Jun 25, 2024 - 03:13 AM (IST)

ਜਲੰਧਰ (ਜ.ਬ.)– ਧੋਖਾਧੜੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਵਿਚ ਰਹਿ ਰਹੇ ਐੱਨ.ਆਰ.ਆਈ. ਦੀ ਜ਼ਮੀਨ ਦੀ ਜਾਅਲੀ ਪਾਵਰ ਆਫ ਅਟਾਰਨੀ ਤਿਆਰ ਕਰ ਕੇ ਵੇਚ ਦਿੱਤਾ ਗਿਆ। ਅਜਿਹਾ ਕਰਨ ਵਾਲੇ ਵਾਲੇ ਮੁਲਜ਼ਮਾਂ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰ ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਐੱਨ.ਆਰ.ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹ ਇੰਗਲੈਂਡ ਵਿਚ ਰਹਿ ਰਿਹਾ ਹੈ। ਕੁਝ ਸਮਾਂ ਪਹਿਲਾਂ ਜਦੋਂ ਉਹ ਭਾਰਤ ਮੁੜਿਆ ਤਾਂ ਉਸਨੂੰ ਪਤਾ ਲੱਗਾ ਹੈ ਕਿ ਜਲੰਧਰ ਵਿਚ ਸਥਿਤ ਉਸ ਦੀ 4 ਕਨਾਲ 15 ਮਰਲੇ ਜ਼ਮੀਨ ਕਿਸੇ ਨੇ ਜਾਅਲੀ ਪਾਵਰ ਆਫ ਅਟਾਰਨੀ ਤਿਆਰ ਕਰ ਕੇ ਅੱਗੇ ਵੇਚ ਦਿੱਤੀ ਹੈ।
ਇਹ ਵੀ ਪੜ੍ਹੋ- 'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ
ਕ੍ਰਿਪਾਲ ਸਿੰਘ ਨੇ ਆਪਣੇ ਪੱਧਰ ’ਤੇ ਪਤਾ ਕਰਵਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਬਿਕਰਮਪੁਰਾ ਦੇ ਮਨਜੀਤ ਸਿੰਘ ਅਤੇ ਕਪੂਰਥਲਾ ਦੇ ਅਵਤਾਰ ਸਿੰਘ ਨੇ ਇਹ ਫਰਜ਼ੀਵਾੜਾ ਕਰ ਕੇ ਕਰੋੜਾਂ ਰੁਪਏ ਲੈ ਲਏ ਹਨ। ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮਨਜੀਤ ਸਿੰਘ ਅਤੇ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ ; 10 ਸਾਲਾ ਧੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ, ਸਦਮੇ 'ਚ ਪਿਓ ਦੀ ਵੀ ਟੁੱਟੀ ਸਾਹਾਂ ਦੀ ਡੋਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e