ਇੰਸਟਾਗ੍ਰਾਮ ਕਰ ਰਿਹੈ ਇਸ ਸਪੈਸ਼ਲ ਫੀਚਰ ਦੀ ਟੈਸਟਿੰਗ

12/13/2018 6:31:16 PM

ਗੈਜੇਟ ਡੈਸਕ– ਮਸ਼ਹੂਰ ਫੋਟੋ ਅਤੇ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਨਵੇਂ Creator Accounts ਦੀ ਟੈਸਟਿੰਗ ਕਰ ਰਿਹਾ ਹੈ। ਇਸ ਨਾਲ ਸੈਲੇਬ੍ਰਿਟੀਜ਼ ਅਤੇ ਹਾਈ-ਪ੍ਰੋਫਾਈਲ ਇੰਫਲੂਐਂਸਰਜ਼ ਨੂੰ ਡਾਇਰੈਕਟ ਮੈਸੇਜਿਸ ਨੂੰ ਫਿਲਟਰ ਕਰ ਸਕੋਗੇ। ਮੀਡੀਆ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਯੂਜ਼ਰਜ਼ ਦੇ ਇਕ ਛੋਟੇ ਸਮੂਹ ’ਤੇ ਨਵੇਂ ਕ੍ਰਿਏਟਰ ਅਕਾਊਂਟਸ ਦੀ ਟੈਸਿਟੰਗ ਕਰ ਰਿਹਾ ਹੈ। ਉਮੀਦ ਹੈ ਕਿ ਅਗਲੇ ਸਾਲ ਤਕ ਇੰਸਟਾਗ੍ਰਾਮ ਇਸ ਨੂੰ ਲਾਂਚ ਕਰ ਦੇਵੇਗਾ। 

ਜਿਨ੍ਹਾਂ ਫੀਚਰਜ਼ ਦੀ ਟੈਸਿਟੰਗ ਕੀਤੀ ਜਾ ਰਹੀ ਹੈ ਉਨ੍ਹਾਂ ’ਚ ਡਾਇਰੈਕਟ ਮੈਸੇਜ ਨੂੰ ਫਿਲਟਰ ਕਰਨਾ ਵੀ ਸ਼ਾਮਲ ਹੈ। ਇਸ ਦਾ ਮਤਲਬ ਹੈ ਕਿ ਕ੍ਰਿਏਟਰ ਇਹ ਤੈਅ ਕਰ ਸਕੇਗਾ ਕਿ ਉਸ ਨਾਲ ਕੌਣ ਸੰਪਰਕ ਕਰ ਸਕਦਾ ਹੈ ਅਤੇ ਕੌਣ ਨਹੀਂ। ਇਸ ਤੋਂ ਇਲਾਵਾ ਇੰਫਲੂਐਂਸਰਜ਼ ਇਹ ਵੀ ਜਾਣ ਸਕਣਗੇ ਕਿ ਉਨ੍ਹਾਂ ਦੇ ਅਕਾਊਂਟਸ ਨੂੰ ਕਿੰਨੇ ਲੋਗ ਫਾਲੋ ਕਰ ਰਹੇ ਹਨ ਜਾਂ ਕਿਸ ਫਾਲੋਅਰ ਨੇ ਉਨ੍ਹਾਂ ਨੂੰ ਫਾਲੋ ਕੀਤਾ ਹੈ।

ਨਵੇਂ ਕ੍ਰਿਏਟਰ ਅਕਾਊਂਟਸ ਨਾਲ ਕ੍ਰਿਏਟਰਜ਼ ਨੂੰ ਉਨ੍ਹਾਂ ਦੀ ਫਾਲੋਵਿੰਗ ਨਾਲ ਜੁੜੇ ਵੀਕਲੀ ਅਤੇ ਡੇਲੀ ਡਾਟਾ ਮਿਲਣਗੇ। ਇਸ ਤਰ੍ਹਾਂ ਉਹ ਇਨ੍ਹਾਂ ’ਚ ਹੋਏ ਬਦਲਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਇਸ ਨਾਲ ਸੈਲੇਬ੍ਰਿਟੀਜ਼ ਅਤੇ ਇੰਫਲੂਐਂਸਰਜ਼ ਨੂੰ ਇਹ ਜਾਣਨ ’ਚ ਆਸਾਨੀ ਹੋਵੇਗੀ ਕਿ ਉਨ੍ਹਾਂ ਦੇ ਕਿਸ ਕੰਟੈਂਟ ਨਾਲ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ’ਚ ਵਾਧਾ ਜਾਂ ਕੰਮੀ ਹੋਈ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ ਇਕ ਨਵੇਂ ਟੂਲ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਨਾਲ Unread, Read ਅਤੇ Flagged Mesaages ਨੂੰ ਫਿਲਟਰ ਕੀਤਾ ਜਾ ਸਕੇਗਾ।


Related News