Instagram ''ਤੇ Reels ਬਣਾਉਣ ਵਾਲਿਆਂ ਨੂੰ ਵੱਡਾ ਝਟਕਾ ! ਕੰਪਨੀ ਨੇ ਲਾ''ਤੀ Limit
Wednesday, Dec 03, 2025 - 01:20 PM (IST)
ਵੈੱਬ ਡੈਸਕ- ਜੇ ਤੁਸੀਂ ਵੀ Instagram 'ਤੇ ਰੀਲ ਬਣਾਉਣ ਜਾਂ ਫੋਟੋ ਸ਼ੇਅਰ ਕਰਨ ਦੇ ਸ਼ੌਕੀਨ ਹੋ ਅਤੇ ਆਪਣੀ ਪੋਸਟ ਦੀ ਰੀਚ ਵਧਾਉਣ ਲਈ ਕਈ-ਕਈ ਹੈਸ਼ਟੈਗ ਲਗਾਉਂਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਮੈਟਾ ਦੇ ਇਸ ਲੋਕਪ੍ਰਿਯ ਪਲੇਟਫ਼ਾਰਮ ਨੇ ਹੁਣ ਹੈਸ਼ਟੈਗ ਦੀ ਗਿਣਤੀ ਘਟਾਉਣ ਵੱਲ ਕਦਮ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
3 ਹੈਸ਼ਟੈਗ ਦੀ ਨਵੀਂ ਸੀਮਾ
ਹੁਣ ਤੱਕ ਯੂਜ਼ਰ ਇਕ ਪੋਸਟ 'ਚ ਜ਼ਿਆਦਾ ਤੋਂ ਜ਼ਿਆਦਾ 30 ਹੈਸ਼ਟੈਗ ਲਗਾ ਸਕਦੇ ਸਨ, ਜਿਸ ਦਾ ਵਰਤੋਂ ਲੋਕ ਪੋਸਟ ਨੂੰ ਵਾਇਰਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਟਰੈਂਡਿੰਗ ਟੈਗਸ ਭਰਨ ਲਈ ਕਰਦੇ ਹਨ। ਪਰ ਇਕ ਰਿਪੋਰਟ ਮੁਤਾਬਕ ਕੁਝ ਚੁਨਿੰਦਾ ਯੂਜ਼ਰਾਂ ਨੂੰ ਹੁਣ ਨਵਾਂ ਨੋਟਿਸ ਦਿਖਾਈ ਦੇ ਰਿਹਾ ਹੈ। ਜਦੋਂ ਉਹ 3 ਤੋਂ ਵੱਧ ਹੈਸ਼ਟੈਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ Instagram ਉਨ੍ਹਾਂ ਨੂੰ ਰੋਕ ਦਿੰਦਾ ਹੈ ਅਤੇ ਇਕ ਸੁਨੇਹਾ ਦਿਖਦਾ ਹੈ,"ਤੁਸੀਂ ਵੱਧ ਤੋਂ ਵੱਧ 3 ਹੈਸ਼ਟੈਗ ਹੀ ਵਰਤ ਸਕਦੇ ਹੋ"।
ਕੀ ਇਹ ਤਬਦੀਲੀ ਸਾਰਿਆਂ ਲਈ ਹੈ?
ਇਹ ਤਬਦੀਲੀ ਇਸ ਵੇਲੇ ਹਰ ਕਿਸੇ ਲਈ ਲਾਗੂ ਨਹੀਂ ਹੈ। ਇੰਸਟਾਗ੍ਰਾਮ ਨੇ ਇਹ ਫੀਚਰ ਟੈਸਟਿੰਗ ਫੇਜ਼ 'ਚ ਰੱਖਿਆ ਹੈ, ਜਿਸ ਦਾ ਮਤਲਬ ਹੈ ਕਿ ਇੰਸਟਾਗ੍ਰਾਮ ਅਜੇ ਕੁਝ ਚੁਨਿੰਦਾ ਯੂਜ਼ਰਸ ਨਾਲ ਇਹ ਪ੍ਰਯੋਗ ਕਰ ਰਿਹਾ ਹੈ। ਸੋਸ਼ਲ ਮੀਡੀਆ ਹਮੇਸ਼ਾ ਕੋਈ ਵੱਡੀ ਤਬਦੀਲੀ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਟੈਸਟਿੰਗ ਕਰਦੀ ਹੈ ਤਾਂ ਕਿ ਯੂਜ਼ਰਸ ਦਾ ਰਿਐਕਸ਼ਨ ਸਮਝਿਆ ਜਾ ਸਕੇ। ਜੇਕਰ ਇਹ ਫੀਚਰ ਸਫ਼ਲ ਹੁੰਦਾ ਹੈ ਤਾਂ ਸਾਰਿਆਂ ਲਈ ਲਾਂਚ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਇਹ ਕਦਮ ਕਿਉਂ ਚੁੱਕਿਆ?
ਮੈਟਾ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਸਾਇਦ 'ਸਪੈਮ' ਨੂੰ ਘੱਟ ਕਰਨਾ ਚਾਹੁੰਦੀ ਹੈ। ਘੱਟ ਹੈਸ਼ਟੈਗ ਹੋਣ ਨਾਲ ਸਿਰਫ਼ ਉਨ੍ਹਾਂ ਟੈਗਸ ਦੀ ਵਰਤੋਂ ਕਰਨਗੇ, ਜੋ ਅਸਲ 'ਚ ਉਨ੍ਹਾਂ ਦੀ ਪੋਸਟ ਨਾਲ ਜੁੜੇ ਹੋਣ, ਜਿਸ ਨਾਲ ਕੰਟੈਂਟ ਦੀ ਗੁਣਵੱਤਾ ਬਿਹਤਰ ਹੋ ਸਕਦੀ ਹੈ।
ਕੰਟੈਂਟ ਕ੍ਰੀਏਟਰਾਂ ਲਈ ਵੱਡੀ ਚੁਣੌਤੀ
ਜੇ 3 ਹੈਸ਼ਟੈਗ ਵਾਲਾ ਨਿਯਮ ਸਭ ਲਈ ਲਾਗੂ ਹੋ ਗਿਆ ਤਾਂ ਸੋਸ਼ਲ ਮੀਡੀਆ ਮੈਨੇਜਰ ਅਤੇ ਇਨਫਲੂਐਂਸਰ, ਕ੍ਰੀਏਟਰ ਸਭ ਲਈ ਇਹ ਇਕ ਵੱਡਾ ਚੈਲੈਂਜ ਬਣ ਸਕਦਾ ਹੈ।
