ਇੰਸਟਾਗ੍ਰਾਮ ਬੰਦ ਕਰੇਗੀ ਆਪਣਾ ''ਡਾਇਰੈਕਟ'' ਮੈਸੇਜਿੰਗ ਐਪ

05/20/2019 11:48:19 AM

ਗੈਜੇਟ ਡੈਸਕ— ਫੇਸਬੁਕ ਦੀ ਮਾਲਕੀ ਵਾਲੀ ਕੰਪਨੀ ਇੰਸਟਾਗ੍ਰਾਮ ਹੁਣ ਆਪਣੇ ਡਾਇਰੈਕਟ ਮੈਸੇਜਿੰਗ ਫੀਚਰ ਨੂੰ ਖਤਮ ਕਰਨ ਵਾਲੀ ਹੈ। ਤੁਹਾਨੂੰ ਦਸ ਦਈਏ ਕਿ 'ਡਾਇਰੈਕਟ' ਫੀਚਰ ਦਾ ਇਸਤੇਮਾਲ ਇੰਸਟਾਗ੍ਰਾਮ 'ਤੇ ਡਾਇਰੈਕਟ ਮੈਸੇਜ ਭੇਜਣ ਲਈ ਕੀਤਾ ਜਾਂਦਾ ਹੈ ਜਿਸ ਨੂੰ ਹੁਣ ਬੰਦ ਕਰ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਅਸੀਂ ਇੰਸਟਾਗ੍ਰਾਮ 'ਡਾਇਰੈਕਟ' ਐਪ ਦੀ ਸਪੋਰਟ ਨੂੰ ਬੰਦ ਕਰ ਦੇਵਾਂਗੇ।

2017 'ਚ ਲਾਂਚ ਕੀਤਾ ਗਿਆ ਸੀ ਇਹ ਫੀਚਰ
'ਡਾਇਰੈਕਟ' ਫੀਚਰ ਨੂੰ ਦਸੰਬਰ 2017 'ਚ ਲਾਂਚ ਕੀਤਾ ਗਿਆ ਸੀ। ਇਸ ਐਪ 'ਚ ਬਹੁਤ ਸਾਰੇ ਸਨੈਪਚੈਟ-ਸਟਾਈਲ ਫਿਲਟਰਸ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਫੀਚਰ ਨੂੰ ਸ਼ੁਰੂ 'ਚ 6 ਦੇਸ਼ਾਂ- ਚਿਲੀ, ਇਜ਼ਰਾਇਲ, ਇਟਲੀ, ਪੁਰਤਗਾਲ, ਤੁਰਕੀ ਅਤੇ ਉਰੂਗਵੇ 'ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਲਗ ਰਿਹਾ ਹੈ ਕਿ ਕੰਪਨੀ ਇਸ ਫੀਚਰ ਨੂੰ ਅੱਗੇ ਵਧਾਉਣ ਦੇ ਬਾਰੇ 'ਚ ਨਹੀਂ ਸੋਚ ਰਹੀ ਹੈ। ਇਸ ਫੀਚਰ ਨੂੰ ਬੰਦ ਕਰਨ ਦੇ ਬਾਰੇ 'ਚ ਅਜੇ ਇੰਸਟਾਗ੍ਰਾਮ ਨੇ ਖੁਲਾਸਾ ਨਹੀਂ ਕੀਤਾ ਹੈ।


Tarsem Singh

Content Editor

Related News