ਇਸ ਨਵੀਂ ਤਕਨੀਕ ਨਾਲ ਵਾਈ-ਫਾਈ ਦੀ ਤੁਲਨਾ ''ਚ ਕਈ ਗੁਣਾ ਤੇਜ਼ ਚੱਲੇਗਾ ਇੰਟਰਨੈੱਟ

08/17/2017 12:52:23 PM

ਜਲੰਧਰ- ਇਕ ਨਵੀਂ ਵਾਇਰਲੈੱਸ ਨੈੱਟਵਰਕ ਲਿਆਈ ਜਾ ਰਿਹਾ ਹੈ ਜਿਸ ਦੀ ਮਦਦ ਤੋਂ ਵਾਈ-ਫਾਈ ਦੀ ਸਪੀਡ ਨੂੰ 300 ਗੁਣਾ ਤੱਕ ਵਧਾਈ ਜਾ ਸਕਦਾ ਹੈ। ਅਜਿਹਾ ਕਹਿਣਾ ਡਚ ਰਿਸਰਚਰਸ ਦਾ ਹੈ। ਇਸ ਵਾਇਰਲੈੱਸ ਨੈੱਟਵਰਕ 'ਚ ਇੰਫਰਾਰੈੱਡ ਰੇਂਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਐਂਡਹੋਵੇਨ ਯੂਨਿਵਰਸਿਟੀ ਆਫ ਟੈਕਨਾਲੋਜੀ ਦੇ ਪ੍ਰੋਫੈਸਰ ਟਾਨ ਕੂਨਨ ਨੇ ਕਿਹਾ, ਅਸੀਂ ਰੋਸ਼ਨੀ ਦੀਆਂ ਕਿਰਨਾਂ ਦਾ ਇਸਤੇਮਾਲ ਵਾਇਰਲੈੱਸ ਤਰੀਕੇ ਨਾਲ ਇੰਫਾਰਮੇਸ਼ਨ ਟਰਾਂਸਫਰ ਕਰਨ ਲਈ ਕਰ ਰਹੇ ਹਾਂ ਜਿੱਥੇ ਹਰ ਕਿਰਨ ਹਾਈ-ਕਪੈਸਿਟੀ ਚੈਨਲ ਦੀ ਤਰ੍ਹਾਂ ਕੰਮ ਕਰ ਰਹੀ ਹੈ। ਇੱਥੇ ਕੰਮ ਆਪਟਿਕਲ ਫਾਇਬਰ ਦੀ ਤਰ੍ਹਾਂ ਹੀ ਹੋ ਰਿਹਾ ਹੈ,  ਬਸ ਫਾਇਬਰ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਅਸੀ ਹਰ ਸੈਕਿੰਟ 112 ਜੀ. ਬੀ. ਤੱਕ ਟਰਾਂਸਫਰ ਕਰ ਪਾ ਰਹੇ ਹਾਂ।

ਪ੍ਰੋਫੈਸਰ ਟਾਨ ਕੂਨਨ ਦੀ ਗੱਲ 'ਤੇ ਗੌਰ ਕੀਤਾ ਜਾਵੇ ਤਾਂ 112 ਜੀ. ਬੀ ਡਾਟਾ 3 ਫੁੱਲ ਲੈਂਥ ਐੱਚ. ਡੀ. ਫਿਲਮਾਂ ਦੇ ਬਰਾਬਰ ਹੈ। ਇਹ 1 ਸੈਕਿੰਟ 'ਚ ਡਾਊਨਲੋਡ ਹੁੰਦਾ ਹੈ। ਲਾਈਟ ਐਂਟੀਨਾ ਵੱਖ-ਵੱਖ ਐਂਗਲਸ 'ਤੇ ਕਈ ਸਾਰੀਆਂ ਅਦ੍ਰਸ਼ਿਅ ਵੇਵਲੇਂਥਸ ਨੂੰ ਰੇਡੀਏਟ ਕਰਦੇ ਹਨ। ਅਜਿਹੇ 'ਚ ਜੇਕਰ ਤੁਹਾਡਾ ਸਮਾਰਟਫੋਨ ਕਿਸੇ ਐਂਟੀਨਾ ਦੀ ਸਾਈਟਲਾਈਟ ਤੋਂ ਦੂਰ ਹੈ ਤਾਂ ਉਹ ਆਪਣੇ ਆਪ ਹੀ ਦੂਜੇ ਨਾਲ ਕੁਨੈੱਕਟ ਹੋ ਜਾਵੇਗਾ । ਸਭ ਤੋਂ ਅਹਿਮ ਗੱਲ ਦੀ ਇਸ ਸਿਸਟਮ ਦਾ ਰੱਖ ਰਖਾਅ ਅਤੇ ਪਾਵਰ ਯੂਜ਼ ਦੀ ਸਮੱਸਿਆ ਨਹੀਂ ਆਉਂਦੀ ਹੈ। ਇਸ 'ਚ ਹਰ ਯੂਜ਼ਰ ਦੇ ਕੋਲ ਵੱਖ ਐਂਟੀਨਾ ਹੁੰਦਾ ਹੈ।PunjabKesari 
ਕੂਨਨ ਨੇ ਅੱਗੇ ਕਿਹਾ, ਸਾਡੀ ਤਕਨੀਕ ਦੇ ਵੱਡੇ ਫਾਇਦੇ ਇਹ ਹਨ ਕਿ ਯੂਜ਼ਰਸ ਨੂੰ ਕਪੈਸਿਟੀ ਸ਼ੇਅਰ ਨਹੀਂ ਕਰਣੀ ਪੈਂਦੀ, ਇਸ ਲਈ ਤੁਹਾਡੇ ਕੋਲ ਅਲਗ ਕਪੈਸਿਟੀ ਹੁੰਦੀ ਹੈ। ਉਸ ਤੋਂ ਇਲਾਵਾ ਜੇਕਰ ਤੁਹਾਨੂੰ ਕੁਝ ਟਰਾਂਸਫਰ ਕਰਨਾ ਹੈ ਤਾਂ ਸਿਰਫ ਇਕ ਬੀਮ ਮਿਲੇਗੀ ਜੋ ਪਤਾ ਵੀ ਨਹੀਂ ਚੱਲੇਗੀ, ਮਤਲਬ ਪਾਵਰ ਯੂਜ਼ ਬਹੁਤ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ“ਦੂਜਾ ਫਾਇਦਾ ਇਹ ਹੈ ਕਿ ਰੋਸ਼ਨੀ ਦੀਵਾਰ ਪਾਰ ਨਹੀਂ ਕਰ ਸਕਦੀ। ਇਸ ਦਾ ਮਤਲੱਬ ਤੁਹਾਡਾ ਕੰਮਿਉਨਿਕੇਸ਼ਨ ਉਸੇ ਕਮਰੇ ਤੱਕ ਸੀਮਿਤ ਹੋਵੇਗਾ ਜਿਸ 'ਚ ਤੁਸੀਂ ਹੋ। ਇਸ ਤੋਂ ਬਾਹਰੀ ਦਖਲ ਦਾ ਸਵਾਲ ਹੀ ਨਹੀਂ।


Related News