ਭਾਰਤ ''ਚ ਸ਼ੁਰੂ ਹੋਈ Infocus Bingo 50+ ਸਮਾਰਟਫੋਨ ਦੀ ਵਿਕਰੀ
Tuesday, Aug 30, 2016 - 01:57 PM (IST)

ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫੋਕਸ ਨੇ ਬਿੰਗੋ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਬਿੰਗੋ 50+ ਅਧਿਕਾਰਤ ਤੌਰ ''ਤੇ ਲਾਂਚ ਕਰ ਦਿੱਤਾ ਹੈ। ਬਿੰਗੋ 50+ ਸਮਾਰਟਫੋਨ ਬਿੰਗੋ ਦਾ ਅਪਗ੍ਰੇਡਿਡ ਵੇਰੀਅੰਟ ਹੈ। ਇਸ ਸਮਾਰਟਫੋਨ ਨੂੰ ਪਿਛਲੇ ਹਫਤੇ ਹੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਸੀ। ਇਨਫੋਕਸ ਬਿੰਗੋ 50+ ਦੀ ਕੀਮਤ 7,999 ਰੁਪਏ ਹੈ ਅਤੇ ਇਹ ਐਕਸਕਲੀਜ਼ਿਵ ਤੌਰ ''ਤੇ ਐਮੇਜ਼ਾਨ ਇੰਡੀਆ ''ਤੇ ਅੱਜ (ਮੰਗਲਵਾਰ) ਤੋਂ ਉਪਲੱਬਧ ਹੋਵੇਗਾ। ਇਨਫੋਕਸ ਬਿੰਗੋ 50+ ਸਿਲਵਰ ਅਤੇ ਗੋਲਡ ਰੰਗਾਂ ''ਚ ਮਿਲੇਗਾ।
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. ਆਈ.ਪੀ.ਐੱਸ. (1280x720 ਪਿਕਸਲ)
ਪ੍ਰੋਸੈਸਰ - 1.3GHz ਆਕਟਾ-ਕੋਰ ਮੀਡੀਆਟੈੱਕ MT6753
ਓ.ਐੱਸ. - inlife ui 2.0 ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3GB
ਮੈਮਰੀ - 16GB ਇੰਟਰਨਲ
ਕਾਰਡ ਸਪੋਰਟ - ਅਪ-ਟੂ 64GB
ਕੈਮਰਾ - LED ਫਲੈਸ਼ ਦੇ ਨਾਲ 13MP ਰਿਅਰ, 8MP ਫਰੰਟ
ਬੈਟਰੀ - 2,600mAh
ਨੈੱਟਵਰਕ - 4G VoLTE