16 ਸਾਲਾ ਧੀ ਦੀ ਗੋਦ ''ਚ ਬੱਚਾ ਦੇਖ ਬੇਹੋਸ਼ ਹੋਈ ਮਾਂ, ਹੋਸ਼ ਉਡਾ ਦੇਣ ਵਾਲਾ ਹੈ ਪੂਰਾ ਮਾਮਲਾ

Thursday, Aug 28, 2025 - 01:27 PM (IST)

16 ਸਾਲਾ ਧੀ ਦੀ ਗੋਦ ''ਚ ਬੱਚਾ ਦੇਖ ਬੇਹੋਸ਼ ਹੋਈ ਮਾਂ, ਹੋਸ਼ ਉਡਾ ਦੇਣ ਵਾਲਾ ਹੈ ਪੂਰਾ ਮਾਮਲਾ

ਖਰੜ (ਅਮਰਦੀਪ) : ਖਰੜ 'ਚ 16 ਸਾਲਾ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਐੱਸ. ਸੀ. ਮੋਰਚਾ ਆਗੂਆਂ ਵੱਲੋਂ ਸਦਰ ਥਾਣਾ ਖਰੜ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ। ਇਸ 'ਤੇ ਸਦਰ ਥਾਣਾ ਖਰੜ ਦੇ ਐੱਸ. ਐੱਚ. ਓ. ਅਮਨਿੰਦਰ ਸਿੰਘ ਸਿੱਧੂ ਨੇ ਇਸ ਮਾਮਲੇ 'ਚ ਲੋੜੀਂਦੇ ਮੁਲਜ਼ਮ ਨੂੰ 26 ਅਗਸਤ ਨੂੰ ਗ੍ਰਿਫ਼ਤਾਰ ਕਰਨ ਦਾ ਪਰਿਵਾਰ ਨੂੰ ਭਰੋਸਾ ਦਿੱਤਾ ਸੀ। ਇਹ ਦੱਸਣਯੋਗ ਹੈ ਕਿ ਇਸ ਮਾਮਲੇ 'ਚ ਐੱਫ. ਆਈ. ਆਰ. ਸਦਰ ਥਾਣਾ ਖਰੜ ਦਰਜ ਹੋਈ ਸੀ ਅਤੇ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਜਬਰ-ਜ਼ਿਨਾਹ ਸਬੰਧੀ ਕਾਰਵਾਈ ਕਰਦਿਆਂ ਸੁਨਾਮ ਤੋਂ 32 ਸਾਲਾ ਮੁੰਡਾ ਅਤੇ ਕਰੀਬ 16 ਸਾਲਾ ਕੁੜੀ ਨੂੰ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਈ ਵੱਡੀ ਖ਼ਬਰ

ਕੁੜੀ ਦੀ ਮਾਂ ਨੇ ਕਿਹਾ ਕਿ ਪੁਲਸ ਦੀ ਢਿੱਲੀ ਕਾਰਵਾਈ ਕਰਨ ਕਰਕੇ ਮੁੰਡੇ ਨੇ ਮੁੜ ਉਸ ਦੀ ਨਾਬਾਲਗ ਧੀ ਨੂੰ ਅਗਵਾ ਕੀਤਾ ਅਤੇ ਕਰੀਬ ਇੱਕ ਸਾਲ ਉਸ ਦੀ ਧੀ ਨਾਲ ਮੁਲਜ਼ਮ ਜ਼ਬਰਦਸਤੀ ਜਬਰ-ਜ਼ਿਨਾਹ ਕਰਦਾ ਰਿਹਾ। ਜਦੋਂ ਕੁੜੀ ਨੂੰ ਬਾਲ ਸੁਰੱਖਿਆ ਕਮੇਟੀ ਸਾਹਮਣੇ ਪੁਲਸ ਨੇ ਪੇਸ਼ ਕੀਤਾ ਤਾਂ ਨਾਬਾਲਗ ਧੀ ਦੀ ਮਾਤਾ ਦੇ ਹੋਸ਼ ਉੱਡ ਗਏ। ਉਸਨੇ ਆਪਣੀ ਨਾਬਾਲਗ ਧੀ ਦੀ ਗੋਦ 'ਚ ਕਰੀਬ 3-4 ਮਹੀਨਿਆਂ ਦਾ ਇੱਕ ਬੱਚਾ ਦੇਖਿਆ ਤਾਂ ਉਹ ਬੇਹੋਸ਼ ਹੋ ਗਈ। ਬਾਲ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕੁੜੀ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਗਈ ਹੈ। ਇਸ ਨਾਬਾਲਗ ਬੱਚੀ ਅਤੇ ਉਸ ਦੀ ਗੋਦੀ 'ਚ ਚੁੱਕੇ ਬੱਚੇ ਨੂੰ ਸਰਕਾਰੀ ਬੱਚਾ ਘਰ ਕਪੂਰਥਲਾ 'ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਸੂਬੇ ਦੀ ਇੰਡਸਟਰੀ ਲਈ ਹੋਇਆ ਵੱਡਾ ਐਲਾਨ (ਵੀਡੀਓ)

ਐੱਸ. ਐੱਚ. ਓ. ਥਾਣਾ ਸਦਰ ਖਰੜ ਨੇ ਦੱਸਿਆ ਹੈ ਕਿ 32 ਸਾਲਾ ਅਗਵਾਕਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ ਇੱਕ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗੱਲਬਾਤ ਕਰਦਿਆਂ ਐੱਸ. ਸੀ. ਬੀ. ਸੀ. ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਮਲਾ ਬਹੁਤ ਗੁੰਝਲਦਾਰ ਬਣ ਚੁੱਕਿਆ ਹੈ। ਇਸ ਲਈ ਕਾਨੂੰਨੀ ਸਲਾਹਕਾਰਾਂ ਨਾਲ ਗੱਲਬਾਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਨਾਬਾਲਗ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਜਿਨ੍ਹਾਂ-ਜਿਨ੍ਹਾਂ ਵਿਭਾਗਾਂ ਦੇ ਅਧਿਕਾਰੀ ਦੋਸ਼ੀ ਪਾਏ ਜਾਣਗੇ ਅਤੇ ਜਿਸ ਹਸਪਤਾਲ 'ਚ ਇਸ ਨਾਬਾਲਗ ਬੱਚੀ ਦੀ ਡਿਲੀਵਰੀ ਹੋਈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਸ 'ਤੇ ਦਬਾਅ ਪਾਇਆ ਜਾਵੇਗਾ ਤਾਂ ਜੋ ਕਿ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News