ਜਲੰਧਰ ਜ਼ਿਲ੍ਹੇ ''ਚ ਹੜ੍ਹ ਦਾ ਖ਼ਤਰਾ ਵਧਿਆ! ਸਤਲੁਜ ਦੇ ਧੁੱਸੀ ਬੰਨ੍ਹ ''ਚ ਪਿਆ 50 ਫੁੱਟ ਦਾ ਪਾੜ; ਫ਼ੌਜ ਸਾਂਭਿਆ ਮੋਰਚਾ

Wednesday, Sep 03, 2025 - 03:17 PM (IST)

ਜਲੰਧਰ ਜ਼ਿਲ੍ਹੇ ''ਚ ਹੜ੍ਹ ਦਾ ਖ਼ਤਰਾ ਵਧਿਆ! ਸਤਲੁਜ ਦੇ ਧੁੱਸੀ ਬੰਨ੍ਹ ''ਚ ਪਿਆ 50 ਫੁੱਟ ਦਾ ਪਾੜ; ਫ਼ੌਜ ਸਾਂਭਿਆ ਮੋਰਚਾ

ਫ਼ਿਲੌਰ (ਭਾਖੜੀ)– ਜਲੰਧਰ ਜ਼ਿਲ੍ਹੇ ਦੇ ਫ਼ਿਲੌਰ ਦੇ ਨਜ਼ਦੀਕੀ ਪਿੰਡ ਸੰਗੋਵਾਲ ’ਚ ਦਰਿਆ ਦਾ ਤੇਜ਼ ਪਾਣੀ 50 ਫੁੱਟ ਤੋਂ ਵੀ ਜ਼ਿਆਦਾ ਤੱਕ ਮਿੱਟੀ ਵਹਾ ਕੇ ਆਪਣੇ ਨਾਲ ਲੈ ਗਿਆ। ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਸੰਗੋਵਾਲ ਮੁਤਾਬਕ ਸਿਰਫ 10 ਫੁੱਟ ਦਾ ਰਸਤਾ ਬਚਿਆ ਹੈ, ਜਿੱਥੇ ਉਹ ਮਸ਼ੀਨਾਂ ਲੈ ਕੇ ਖੜ੍ਹੇ ਹਨ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਜੇ ਇਹ ਰਾਹ ਬੰਨ੍ਹ ਦਾ ਇਹ ਰਾਹ ਵੀ ਪਾਣੀ ਵਿਚ ਵਹਿ ਗਿਆ ਤਾਂ ਘੱਟੋ-ਘੱਟ 20 ਪਿੰਡਾਂ ’ਚ ਹੜ੍ਹ ਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਲੈ ਕੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭੇਜ ਕੇ ਵਾਪਸ ਆ ਜਾਂਦੇ ਹਨ। ਪਿੰਡ ਵਾਸੀ ਬੰਨ੍ਹ ਨੂੰ ਬਚਾਉਣ ਲਈ ਆਪਣੀ ਖ਼ੁਦ ਦੀ ਪ੍ਰਾਈਵੇਟ ਜੇ. ਸੀ. ਬੀ. ਮਸ਼ੀਨਾਂ ਲੈ ਕੇ ਸਵੇਰ ਤੋਂ ਕੰਮ ’ਤੇ ਲੱਗੇ ਹੋਏ ਸਨ। ਪਾਣੀ ਦੇ ਵਹਾਅ ਨੂੰ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਭਰ ਕੇ ਪਾ ਰਹੇ ਸਨ। ਜਿਸ ਤਰ੍ਹਾਂ ਪਾਣੀ ਦਾ ਪੱਧਰ ਵਧ ਰਿਹਾ ਹੈ, ਇਹ ਬੋਰੀਆਂ ਟਿਕ ਨਹੀਂ ਪਾ ਰਹੀਆਂ ਅਤੇ ਪਾਣੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦਾ 10 ਫੁੱਟ ਦਾ ਬਚਿਆ ਰਸਤਾ ਵੀ ਪਾਣੀ ਵਿਚ ਰੁੜ੍ਹ ਗਿਆ ਤਾਂ ਫ਼ਿਲੌਰ ਸਬ-ਡਵੀਜ਼ਨ ਦੀ ਅੱਧੀ ਤਹਿਸੀਲ ’ਚ ਪੈਂਦੇ 20 ਪਿੰਡ ਹੜ੍ਹ ਦੀ ਲਪੇਟ ’ਚ ਆ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ

ਫ਼ੌਜ ਨੇ ਸਾਂਭਿਆ ਮੋਰਚਾ

ਦਰਿਆ ’ਚ ਤੇਜ਼ ਵਹਾਅ ਅਤੇ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਦੇ ਬੰਨ੍ਹ (ਪਿੰਡ ਸੰਗੋਵਾਲ) ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਸੁਰੱਖਿਅਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਰਾਤ ਫੌਜ ਦੀਆਂ ਸੇਵਾਵਾਂ ਲਈਆਂ ਗਈਆਂ। ਫ਼ੌਜ ਦੀ ਇਕ ਪੂਰੀ ਟੁਕੜੀ ਇੱਥੇ ਪਹੁੰਚ ਗਈ ਹੈ ਅਤੇ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਜਾਰੀ ਹੈ। ਡਿਪਟੀ ਕਮਿਸ਼ਨਰ ਵੱਲੋਂ ਸਵੇਰੇ ਵੀ ਇਸ ਜਗ੍ਹਾ ਦਾ ਦੌਰਾ ਕੀਤਾ ਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News