ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਵੇਗਾ Infinix S5 Lite, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

Saturday, Nov 09, 2019 - 08:30 PM (IST)

ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਵੇਗਾ Infinix S5 Lite, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ—ਸਮਾਰਟਫੋਨ ਮੇਕਰ ਕੰਪਨੀ ਇੰਫਿਨਿਕਸ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਭਾਰਤ 'ਚ ਪੰਚਹੋਲ ਡਿਸਪਲੇਅ ਵਾਲਾ ਸਸਤਾ ਫੋਨ ਲਾਂਚ ਕਰ ਚੁੱਕੀ ਹੈ। ਹੁਣ ਕੰਪਨੀ ਇਸ ਦਾ ਲਾਈਟ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਹੁਣ ਭਾਰਤ 'ਚ ਇੰਫਿਨਿਕਸ 5ਐੱਸ ਲਾਈਟ (Infinix S5 Lite) ਲਾਂਚ ਕਰੇਗੀ। ਰਿਪੋਰਟ ਮੁਤਾਬਕ ਇਸ ਫੋਨ ਦੀ ਕੀਮਤ 7,000 ਰੁਪਏ ਤੋਂ ਘੱਟ ਹੋਵੇਗੀ। ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਅਤੇ ਪੰਚਹੋਲ ਡਿਸਪਲੇਅ ਨਾਲ ਲੈਸ ਹੋਵੇਗਾ।

ਸਟੋਰੇਜ਼
ਦਿ ਮੋਬਾਇਲ ਇੰਡੀਅਨ ਨੇ ਆਪਣੀ ਇਕ ਰਿਪੋਰਟ 'ਚ ਦੱਸਿਆ ਕਿ ਇਸ ਫੋਨ 'ਚ ਮੀਡੀਆਟੇਕ ਹੀਲੀਓ ਪੀ22 ਚਿਪਸੈੱਟ ਦਿੱਤਾ ਜਾਵੇਗਾ। ਫੋਨ 'ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ।

ਫੋਨ 'ਚ ਮਿਲੇਗੀ ਵੱਡੀ ਡਿਸਪਲੇਅ
ਇਸ ਫੋਨ 'ਚ 6.6 ਇੰਚ ਦੀ ਵੱਡੀ  HD+ ਡਿਸਪਲੇਅ ਦਿੱਤੀ ਜਾਵੇਗੀ ਜਿਸ ਦਾ ਸਕਰੀਨ ਰੈਜੋਲਿਸ਼ਨ 1600X720p ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ।

ਟ੍ਰਿਪਲ ਰੀਅਰ ਕੈਮਰਾ ਸੈਟਅਪ
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ ਜਿਸ 'ਚ ਪ੍ਰਾਈਮਰੀ ਕੈਮਰਾ 16 ਮੈਗਾਪਿਕਸਲ ਹੈ। ਫੋਨ 'ਚ ਸਕੈਂਡਰੀ ਕੈਮਰਾ 2 ਮੈਗਾਪਿਕਸਲ ਦਾ ਹੋਵੇਗਾ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਬਿਹਤਰ ਪਿਕਸਲ ਲਈ ਫੋਨ 'ਚ 4 ਇਨ 1 ਸੁਪਰ ਪਿਕਸਲ ਤਕਨਾਲੋਜੀ ਦਿੱਤੀ ਜਾਵੇਗੀ।


author

Karan Kumar

Content Editor

Related News