ਭਾਰਤ ''ਚ oppo ਲਾਂਚ ਕਰੇਗੀ ਡਿਊਲ ਸੈਲਫੀ ਕੈਮਰਾ ਸਮਾਰਟਫੋਨ
Thursday, Mar 09, 2017 - 10:35 AM (IST)

ਜਲੰਧਰ- ਅੋਪੋ ਭਾਰਤ ''ਚ ਜਲਦ ਹੀ ਡਿਊਲ ਸੈਲਫੀ ਕੈਮਰਾ ਸਮਾਰਟਫੋਨ ਲਾਂਚ ਕਰੇਗੀ। ਅਸਲ ''ਚ ਇਸ ਚੀਨੀ ਕੰਪਨੀ ਨੇ ਇਕ ਈਵੈਂਟ ਲਈ ਮੀਡੀਆ ਇਨਵਾਈਟ ਭੇਜਿਆ ਹੈ। ਨਵੀਂ ਦਿੱਲੀ ''ਚ ਹੋਣ ਵਾਲੇ ਈਵੈਂਟ ਦੇ ਬਾਰੇ ''ਚ ਕਿਹਾ ਗਿਆ ਹੈ ਇਹ ਸੈਲਫੀ ਦੀ ਦੁਨੀਆਂ ਦਾ ਨਵਾਂ ਯੁੱਗ ਹੋਵੇਗਾ। ਈਵੈਂਟ 23 ਮਾਰਚ ਨੂੰ ਆਯੋਜਿਤ ਕੀਤਾ ਜਾਣਾ ਹੈ। ਕੰਪਨੀ ਨੇ ਭਾਵੇਂ ਹੀ ਸਮਾਰਟਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਹਾਲ ਹੀ ''ਚ ਆਈ ਰਿਪੋਰਟ ਦੇ ਆਧਾਰ ''ਤੇ ਕਿਹਾ ਜਾ ਸਕਦਾ ਹੈ ਕਿ ਅੋਪੋ ਐੱਫ3 ਅਤੇ ਅੋਪੋ ਐੱਫ3 ਪਲੱਸ ਨੂੰ ਪੇਸ਼ ਕੀਤੇ ਜਣਾ ਦੀ ਸੰਭਾਵਨਾ ਹੈ, ਕਿਉਂਕਿ ਇਹ ਫੋਨ ਫਿਲੀਪਿੰਸ ਮਾਰਕੀਟ ''ਚ ਦੋ ਸਰਕਲ ਨਾਲ ਸੈਲਫੀ ਐਕਸਪਰਟ ਟੈਗਲਾਈਨ ਨਜ਼ਰ ਆ ਰਹੇ ਹਨ ਅਤੇ ਇਸ ਨੂੰ ਭਾਰਤ ''ਚ ਨਹੀਂ ਪੇਸ਼ ਕੀਤਾ ਗਿਆ।
ਇਨ੍ਹਾਂ ਦੋ ਚੀਜ਼ਾਂ ਨੂੰ ਧਿਆਨ ''ਚ ਰੱਖਿਆ ਜਾਵੇ ਤਾਂ ਇਹ ਸਾਫ ਹੈ ਕਿ ਗੱਲ ਡਿਊਲ ਸੈਲਫੀ ਕੈਮਰੇ ਵਾਲੇ ਫੋਨ ਦੀ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਨਾਲ ਸੰਬੰਧਿਤ ਖਬਰਾਂ ਫਿਲੀਪਿੰਸ ਤੋਂ ਆਈਆਂ ਹਨ। ਜਿੱਥੋਂ ਤੱਕ ਅੋਪੋ ਨੇ ਸੈਲਫੀ ਐਕਸਪਰਟ ਟੈਗਲਾਈਨ ਤੋਂ ਵਿਗਿਆਨ ਦੇਣੇ ਸ਼ੁਰੂ ਕਰ ਦਿੱਤਾ ਹੈ। ਜੀ. ਐੱਸ. ਐੱਮ. ਅਰਿਨਾ ਨੇ ਜਾਣਕਾਰੀ ਦਿੱਤੀ ਹੈ। ਕਿ ਇਨ੍ਹਾਂ ਵਿਗਿਆਪਨ ''ਚ ਅੋਪੋ3 ਅਤੇ ਅੋਪੋ ਐੱਫ3 ਪਲੱਸ ਸਮਾਰਟਫੋਨ ਨੂੰ ਡਿਊਲ ਸੈਲਫੀ ਕੈਮਰਾ ਲਾਈਨ ਨਾਲ ਦਿਖਾਇਆ ਗਿਆ ਹੈ।
ਫਿਲਹਾਲ ਇਹ ਸਾਫ ਨਹੀਂ ਹੈ ਕਿ ਕੰਪਨੀ ਇਨ੍ਹਾਂ ਦੋਵਾਂ ਸਮਾਰਟਫੋਨ ''ਚ ਕਿਸ ਨੂੰ ਭਾਰਤ ''ਚ ਲਾਂਚ ਕਰੇਗੀ। ਸੰਭਵ ਹੈ ਕਿ ਦੋਵਾਂ ਹੀ ਫੋਨ ਇਕ ਨਾਲ ਹੀ ਪੇਸ਼ ਕਰ ਦਿੱਤਾ ਜਾਵੇ। ਅਫਸੋਸ ਦੀ ਗੱਲ ਹੈ ਕਿ ਹੁਣ ਇਹ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਉਪਲੱਬਧ ਹੈ। ਇਸ ਲਈ ਅੰਦਾਜ਼ੇ ''ਤੇ ਹੀ ਭਰੋਸਾ ਕਰਨਾ ਹੋਵੇਗਾ। ਉਮੀਦ ਹੈ ਕਿ 23 ਮਾਰਚ ਨੂੰ ਹੋਣ ਵਾਲੇ ਈਵੈਂਟ ਤੋਂ ਪਹਿਲਾਂ ਕੰਪਨੀ ਵੱਲੋਂ ਕੁਝ ਅਤੇ ਖੁਲਾਸਾ ਕੀਤੇ ਜਾਣੇ।