ਰੂਪਨਗਰ ''ਚ ਵੱਡੀ ਵਾਰਦਾਤ! ਨਿਹੰਗ ਬਾਣੇ ''ਚ ਆਏ ਵਿਅਕਤੀਆਂ ਨੇ ਕਰ ''ਤਾ ਰੂਹ ਕੰਬਾਊ ਕਾਂਡ
Friday, Aug 08, 2025 - 01:26 PM (IST)

ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਵਿਚ ਵੱਡੀ ਵਾਰਦਾਤ ਹੋਣ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰੂਪਨਗਰ ਨੈਸ਼ਨਲ ਹਾਈਵੇਅ ਉੱਤੇ ਸਰਵਿਸ ਰੋਡ ’ਤੇ ਸਾਹਿਲ ਹੋਟਲ ਨੇੜੇ ਦੋ ਨਿਹੰਗ ਬਾਣੇ ’ਚ ਆਏ ਵਿਅਕਤੀਆਂ ਨੇ ਕਿਸੇ ਗੱਲ ਤੋਂ ਹੋਏ ਤਕਰਾਰ ਤੋਂ ਬਾਅਦ ਸ਼ਹਿਰ ਦੇ ਇਕ ਨੌਜਵਾਨ ਦਾ ਗੁੱਟ ਵੱਢ ਦਿੱਤਾ।
ਪ੍ਰਾਪਤ ਹੋਈ ਜਾਣਾਕਾਰੀ ’ਚ ਬੀਤੀ ਰਾਤ ਮਨਪ੍ਰੀਤ ਸਿੰਘ (33) ਪੁੱਤਰ ਇੰਦਰਜੀਤ ਸਿੰਘ ਨਿਵਾਸੀ ਸਨਸਿਟੀ ਦਾ ਤੇਜ਼ਧਾਰ ਹਥਿਆਰ ਨਾਲ ਗੁੱਟ ਵੱਢ ਦਿੱਤਾ ਗਿਆ, ਜਿਸ ਕਾਰਨ ਨੌਜਵਾਨ ਦਾ ਹੱਥ ਬਾਂਹ ਤੋਂ ਵੱਖ ਹੋ ਗਿਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਰਾਤ ਦੇ ਹਨ੍ਹੇਰੇ ’ਚ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ। ਇਸ ਸਬੰਧ ’ਚ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁਲਸ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੋਂ ਉਸ ਨੂੰ ਤੁਰੰਤ ਪੀ. ਜੀ. ਆਈ. ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e