ATM ਦਾ ਪਤਾ ਲਗਾਉਣ ''ਚ ਹੁਣ ਗੂਗਲ ਕਰੇਗਾ ਤੁਹਾਡੀ ਮਦਦ
Sunday, Nov 20, 2016 - 12:30 PM (IST)
ਜਲੰਧਰ - 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ ਲੋਕ ਕੈਸ਼ ਪਾਉਣ ਲਈ ਕਈ ਜਗ੍ਹਾਵਾਂ ''ਤੇ ਬੈਂਕਾਂ ਅਤੇ ਏ. ਟੀ. ਐੱਮ. ਦੇ ਬਾਹਰ ਲੰਬੀ ਕਤਾਰਾਂ ''ਚ ਖੜੇ ਹਨ। ਅਜਿਹੇ ''ਚ ਏ. ਟੀ. ਐੱਮ ''ਚ ਪੈਸੇ ਜਲਦੀ ਹੀ ਖਤਮ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਆਲੇ ਦੁਆਲੇ ਏ. ਟੀ. ਐੱਮ ਕਿੱਥੇ ਹੈ। ਤਾਂ ਹੁੱਣ ਇਸ ''ਚ ਗੂਗਲ ਤੁਹਾਡੀ ਮਦਦ ਕਰਨ ਲਈ ਤਿਆਰ ਹੈ।
ਤੁਹਾਡੇ ਆਲੇ ਦੁਆਲੇ ਏ. ਟੀ. ਐੱਮ ਕਿਥੇ ਹੈ ਇਸ ਦਾ ਪਤਾ ਲਗਾਉਣ ਲਈ www.google.co.in ''ਤੇ ਜਾ ਕੇ Find an ATM near you ''ਤੇ ਸਰਚ ਕਰ ਤੁਸੀਂ ਆਪਣੇ ਆਲੇ- ਦੁਆਲੇ ਏ. ਟੀ. ਐੱਮ ਲੱਭ ਸਕਦੇ ਹੋ। ਜਿਵੇਂ ਹੀ ਤੁਸੀ ਲਿੰਕ ''ਤੇ ਕਲਿੱਕ ਕਰਦੇ ਹੋ ਤਾਂ ਮੈਪ ਖੁੱਲਦਾ ਹੈ ਅਤੇ ATMs ਦੀ ਲੁਕੇਸ਼ਨ ਮਾਰਕ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਤੁਸੀਂ ਜਿਸ ਕਿਸੇ ਏ. ਟੀ. ਐੱਮ ''ਤੇ ਜਾਣਾ ਚਾਹੁੰਦੇ ਹੋ ਉਸ ''ਤੇ ਕਲਿੱਕ ਕਰੋ। ਇਸ ''ਤੋਂ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ATM ਕਿੰਨੀ ਦੂਰੀ ''ਤੇ ਹੈ ਅਤੇ ਤੁਹਾਨੂੰ ਉੱਥੇ ਜਾਣ ''ਚ ਕਿੰਨਾ ਸਮਾਂ ਲੱਗੇਗਾ। Directions ''ਤੇ ਕਲਿੱਕ ਕਰਣਗੇ ਤਾਂ ਏ. ਟੀ. ਐੱਮ ਤੱਕ ਜਾਣ ਦਾ ਰਸਤਾ ਵੀ ਵਿੱਖਾ ਦਿੱਤਾ ਜਾਵੇਗਾ।
