ਮੋਬਾਇਲ ਨੂੰ 30 ਮਿੰਟ ਸਵਿੱਚ ਆਫ ਕਰਨ ਦੇ ਹਨ ਬਹੁਤ ਫਾਇਦੇ

Sunday, Jan 01, 2017 - 01:53 PM (IST)

ਮੋਬਾਇਲ ਨੂੰ 30 ਮਿੰਟ ਸਵਿੱਚ ਆਫ ਕਰਨ ਦੇ ਹਨ ਬਹੁਤ ਫਾਇਦੇ
ਜਲੰਧਰ- ਸਮਾਰਟਫੋਨ ਰੋਜ਼ਾਨਾ ਦੀ ਜ਼ਿੰਦਗੀ ''ਚ ਅਜਿਹੇ ਜ਼ਰੂਰ ਬਣ ਚੁੱਕਾ ਹੈ ਜਿਸ ਨੂੰ ਕੋਈ ਵੀ ਕੁਝ ਦੇਰ ਲਈ ਵੀ ਬੰਦ ਨਹੀਂ ਕਰਨਾ ਚਾਹੁੰਦਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕ ਤੁਸੀਂ ਆਪਣੀ ਇਸ ਆਦਤ ਨੂੰ ਕੰਟਰੋਲ ਕਰਕੇ ਦਿਨ ''ਚ ਸਿਰਫ 30 ਮਿੰਟ ਲਈ ਫੋਨ ਬੰਦ ਕਰ ਦਿਓ ਤਾਂ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ. ਅਜਿਹਾ ਸਕਿਓਰ ਫਾਇਲ ਸ਼ੇਅਰਿੰਗ ਕੰਪਨੀ Accellion ਦੇ CEO ਯੋਗਰਨ ਐਡਹੋਲਮ ਨੇ ਕਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਸਮਾਰਟਫੋਨ ਬੰਦ ਹੋਣ ਨਾਲ ਤੁਹਾਨੂੰ ਕਿਹੜੇ ਫਾਇਦੇ ਹੋ ਸਕਦੇ ਹਨ। 
 
ਦਿਮਾਗ ਨੂੰ ਮਿਲੇਗਾ ਆਰਾਮ-
ਜੇਕਰ ਤੁਸੀਂ ਕੁਝ ਦੇਰ ਲਈ ਆਪਣਾ ਸਮਾਰਟਫੋਨ ਬੰਦ ਰੱਖੋਗੇ ਤਾਂ ਤੁਹਾਦੇ ਦਿਮਾਗ ਨੂੰ ਵੀ ਆਰਾਮ ਮਿਲੇਗਾ ਕਿਉਂਕਿ ਕਈ ਵਾਰ ਤੁਹੀਂ ਕਿਸੇ ਮੀਟਿੰਗ ''ਚ ਬੈਠੇ ਹੁੰਦੇ ਹੋ ਅਤੇ ਅਜਿਹੇ ਵਿਸ਼ੇ ''ਤੇ ਚਰਚਾ ਹੋਣ ਲੱਗਦੀ ਹੈ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ ਜਾਂ ਤੁਸੀਂ ਉਸ ਬਾਰੇ ਪਹਿਲਾਂ ਤੋਂ ਜਾਣਦੇ ਹੋ। ਇਸ ਨਾਲ ਤੁਹਾਡਾ ਧਿਆਨ ਮੀਟਿੰਗ ਤੋਂ ਹੱਟ ਜਾਂਦਾ ਹੈ ਅਤੇ ਅਚਾਨਕ ਤੁਹਾਨੂੰ ਪਤਾ ਲੱਗਦਾ ਹੈ ਕਿ ਨਾ ਸਿਰਫ ਵਿਸਾ ਬਦਲ ਗਿਆ ਹੈ ਸਗੋਂ ਤੁਸੀਂ ਇਕ ਮਹੱਤਵਪੂਰਨ ਪੁਆਇੰਟ ਸਿਮ ਕਰ ਦਿੱਤਾ ਹੈ। 
 
ਓਵਰਹੀਟ ਤੋਂ ਫੋਨ ਦਾ ਬਚਾਅ-
ਸਮਾਰਟਫੋਨ ਦੀ ਲਗਾਤਾਰ ਵਰਤੋਂ ਕਰਨ ''ਤੇ ਉਹ ਓਵਰਹੀਟ ਹੋ ਜਾਂਦਾ ਹੈ ਜਿਸ ਨਾਲ ਪੋਨ ਦੇ ਸਾਫਟਵੇਅਰ ''ਤੇ ਵੀ ਅਸਰ ਪੈਂਦਾ ਹੈ। ਅਜਿਹੇ ''ਚ ਬਹੁਤ ਜ਼ਿਆਦਾ ਗਰਮ ਹੋਣ ''ਤੇ ਫੋਨ ਨੂੰ ਬੰਦ ਕਰਨ ਨਾਲ ਸਾਰੀ ਬੈਕਗਰਾਊਂਡ ਐਪਸ ਇਕੱਠੇ ਬੰਦ ਹੋ ਜਾਂਦੀਆਂ ਹਨ ਜਿਸ ਨਾਲ ਫੋਨ ਦੀ ਬੈਟਰੀ ''ਤੇ ਦਬਾਅ ਘੱਟ ਹੁੰਦਾ ਹੈ ਅਤੇ ਉਸ ਦੀ ਉਮਰ ਵੱਧ ਜਾਂਦੀ ਹੈ। 
 
ਬਿਹਤਰ ਨੀਂਦ-
ਜੇਕਰ ਤੁਸੀਂ ਫੋਨ ਨੂੰ ਆਨ ਹੀ ਰੱਖਦੇ ਹੋ, ਭਲੇ ਹੀ ਉਹ ਵਾਈਬ੍ਰੇਸ਼ਨ ''ਤੇ ਲੱਗਾ ਹੋਵੇ ਤਾਂ ਵੀ ਤੁਸੀਂ ਬਿਹਤਰ ਨੀਂਦ ਨਹੀਂ ਲੈ ਸਕਦੇ। ਫੋਨ ਦੀ ਆਵਾਜ ਜਾਂ ਵਾਈਬ੍ਰੇਸ਼ਨ ਤੁਹਾਨੂੰ ਡਿਸਟਰਬ ਕਰਦੀ ਰਹੇਗੀ ਅਤੇ ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ''ਤੇ ਬੁਰਾ ਅਸਰ ਪਵੇਗਾ। ਇਸ ਲਈ ਸੋਂਦੇ ਸਮੇਂ ਫੋਨ ਨੂੰ ਸਵਿੱਚ ਆਫ ਕਰ ਦੇਣਾ ਚਾਹੀਦਾ ਹੈ।

Related News