ਸੱਜ-ਵਿਆਹੀ ਨੂੰ ਦਾਜ ਲਈ ਤੰਗ ਕਰਨ ਵਾਲੇ ਸਹੁਰਿਆਂ ਖ਼ਿਲਾਫ਼ FIR ਦਰਜ
Thursday, Jul 24, 2025 - 03:32 PM (IST)

ਲੁਧਿਆਣਾ (ਵਰਮਾ): ਪੱਛਮੀ ਬੰਗਾਲ ਦੀ ਘਰੇਲੂ ਹਿੰਸਾ ਦੀ ਪੀੜਤ ਸੱਜ-ਵਿਆਹੀ ਲਾਡਲੀ ਸਿੰਘ ਨੇ 25 ਜੂਨ 2025 ਨੂੰ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵਿਚ ਆਪਣੇ ਸਹੁਰਿਆਂ ਵਿਰੁੱਧ ਕਈ ਗੰਭੀਰ ਦੋਸ਼ ਲਗਾਏ ਸਨ। ਪੀੜਤਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੀ ਜਾਂਚ ਕਰਨ ਲਈ ਉਸ ਨੂੰ ਡਿਵੀਜ਼ਨ ਨੰਬਰ 3 ਦੀ ਪੁਲਸ ਕੋਲ ਭੇਜਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2024 ਵਿਚ ਹਰਗੋਵਿੰਦ ਨਗਰ ਦੇ ਰਹਿਣ ਵਾਲੇ ਚੇਤਨ ਮਹਿਤਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ, ਮੇਰੇ ਸਹੁਰੇ ਮੈਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨ ਲੱਗ ਪਏ। ਪੀੜਤਾ ਨੇ ਦੱਸਿਆ ਕਿ ਮੇਰੇ ਸਹੁਰੇ ਪਰਿਵਾਰ ਨੇੜਲੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੈਨੂੰ ਤੰਗ ਕਰਦੇ ਸਨ। ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਵਿਆਹ ਤੋਂ ਬਾਅਦ, ਉਹ ਮੈਨੂੰ ਬਹੁਤ ਤਸੀਹੇ ਦਿੰਦੇ ਸਨ। ਪੀੜਤਾ ਨੇ ਆਪਣੇ ਪਤੀ ਵਿਰੁੱਧ ਗੰਭੀਰ ਦੋਸ਼ ਲਗਾਏ ਅਤੇ ਦੱਸਿਆ ਕਿ ਉਸ ਦੇ ਇਕ ਲੜਕੀ ਨਾਲ ਨਾਜਾਇਜ਼ ਸਬੰਧ ਸਨ।
ਇਹ ਖ਼ਬਰ ਵੀ ਪੜ੍ਹੋ - ਕੱਟੇ ਜਾਣਗੇ ਰਾਸ਼ਨ ਕਾਰਡ! ਸਰਕਾਰ ਵੱਲੋਂ ਨਵਾਂ ਨੋਟੀਫ਼ਿਕੇਸ਼ਨ ਜਾਰੀ
ਪੀੜਤਾ ਵੱਲੋਂ ਲਿਖਤੀ ਸ਼ਿਕਾਇਤ ਵਿਚ ਆਪਣੇ ਸਹੁਰਿਆਂ ਵਿਰੁੱਧ ਲਗਾਏ ਗਏ ਗੰਭੀਰ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ, ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਪੀੜਤਾ ਦੇ ਪਤੀ ਚੇਤਨ ਮਹਿਤਾ, ਸੱਸ ਨੀਲਮ ਮਹਿਤਾ ਅਤੇ ਕਨਿਕਾ ਬਜਾਜ ਵਿਰੁੱਧ FIR ਦਰਜ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8