ਜੇਕਰ ਤੁਸੀਂ ਸਮਾਰਟਫੋਨ ਦੇ ਗਰਮ ਹੋਣ ਜਾਣ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਟਿਪਸ
Friday, Jun 16, 2017 - 12:44 PM (IST)

ਜਲੰਧਰ- ਜੇਕਰ ਤੁਹਾਡਾ ਸਮਾਰਟਫੋਨ ਵੀ ਗਰਮ ਹੋ ਜਾਂਦਾ ਹੈ। ਸਮਾਰਟਫੋਨ ਦੇ ਗਰਮ ਹੋ ਜਾਣ ਤੋਂ ਬਾਅਦ ਹੈਂਗ ਹੋਣਾ, ਬੰਦ ਹੋ ਜਾਣਾ ਵਰਗੀਆਂ ਸਮੱਸਿਆਵਾਂ ਨਾਲ ਯੂਜ਼ਰਸ ਦਾ ਸਾਹਮਣਾ ਹੁੰਦਾ ਰਹਿੰਦਾ ਹੈ। ਫੋਨ ਦਾ ਗਰਮ ਹੋਣਾ ਫੋਨ ਦੇ ਯੂਜ਼ਰ 'ਤੇ ਵੀ ਨਿਰਭਰ ਕਰਦਾ ਹੈ।
ਕਾਰ 'ਚ ਫੋਨ ਨਾ ਛੱਡੋ -
ਸਮਾਰਟਫੋਨ ਨੂੰ ਕਾਰ 'ਚ ਛੱਡਣਾ ਖਤਰਨਾਕ ਹੋ ਸਕਦਾ ਹੈ। ਅਜਿਹੇ 'ਚ ਇਹ ਸਮੱਸਿਆਂ ਬੇਹੱਦ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਾਰ 'ਚ ਸਫਰ ਕਰ ਰਹੇ ਹੋ ਤਾਂ ਤੁਸੀਂ ਆਪਣਾ ਫੋਨ ਕਿੱਥੇ ਰੱਖੋਗੇ। ਜੇਕਰ ਤੁਸੀਂ ਲੰਬੀ ਯਾਤਰਾ ਕਰਦੇ ਹੋ ਤਾਂ ਤੁਸੀਂ ਕਾਰ ਦੇ ਏ. ਸੀ. 'ਤੇ ਇਕ ਮੈਗਨੇਟਿਕ ਕਾਰ ਮਾਊਂਟ ਲਾ ਸਕਦੇ ਹੋ, ਜਿਸ 'ਤੇ ਤੁਹਾਡਾ ਫੋਨ ਫਿਕਸ ਹੋ ਜਾਵੇਗਾ। ਜੇਕਰ ਤੁਹਾਨੂੰ ਫੋਨ ਕਾਰ 'ਚ ਹੀ ਛੱਡਣਾ ਹੈ ਤਾਂ ਇਸ ਨੂੰ ਟਰੰਕ 'ਚ ਰੱਖੋ। ਇਹ ਕਾਰ ਦਾ ਇਕ ਅਜਿਹਾ ਪਾਰਟ ਹੈ, ਜਿਸ 'ਚ ਸਭ ਤੋਂ ਘੱਟ ਗ੍ਰੀਨਹਾਊਸ ਗੈਸ ਇਫੈਕਟ ਹੁੰਦਾ ਹੈ।
ਬੇਕਾਰ ਦੀ ਐਪਸ ਅਤੇ ਸਰਵਿਸ ਨੂੰ ਕਰੋ ਬੰਦ -
ਜੇਕਰ ਤੁਹਾਡੇ ਫੋਨ 'ਚ ਬਲੂਟੁਥ, ਐੱਲ. ਟੀ. ਈ., ਵਾਈ-ਫਾਈ ਅਤੇ ਜੀ. ਪੀ. ਐੱਸ. ਦਾ ਕੰਮ ਨਹੀਂ ਹੈ ਤਾਂ ਇਨ੍ਹਾਂ ਨੂੰ ਬੰਦ ਕਰਨ ਨਾਲ ਫੋਨ ਦੀ ਬੈਟਰੀ ਵੀ ਘੱਟ ਖਰਚ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਗਰਮੀ 'ਚ ਫੋਨ ਨੂੰ ਵਾਰ-ਵਾਰ ਚਾਰਜ ਕਰਨਾ ਵੀ ਫੋਨ ਗਰਮ ਹੋਣ ਦਾ ਕਾਰਨ ਹੁੰਦਾ ਹੈ।
ਫੋਨ ਦੇ ਕੇਸ ਨੂੰ ਹਟਾ ਦਿਓ -
ਜੇਕਰ ਆਪਣੇ ਫੋਨ 'ਤੇ ਕੇਸ ਲਾਉਂਦੇ ਹੋ ਤਾਂ ਗਰਮੀਆਂ ਦੇ ਦਿਨਾਂ 'ਚ ਉਸ ਨੂੰ ਹਟਾ ਦਿਓ। ਇਹ ਫੋਨ ਗਰਮ ਹੋਣ ਦਾ ਇਕ ਵੱਡਾ ਕਾਰਨ ਹੁੰਦਾ ਹੈ। ਅਜਿਹਾ ਕਰਨ ਨਾਲ ਫੋਨ ਦੇ ਗਰਮ ਹੋਣ ਦੀ ਸੰਭਾਵਨਾ ਕਾਫੀ ਘੱਟ ਰਹੇਗੀ।
ਇਕ ਤੋਂ ਜ਼ਿਆਦਾ ਡਿਵਾਈਸ ਨੂੰ ਰੱਖੋ ਵੱਖ-
ਜੇਕਰ ਤੁਹਾਡੇ ਆਲੇ-ਦੁਆਲੇ ਜ਼ਿਆਦਾ ਗਰਮੀ ਹੈ ਅਤੇ ਤੁਹਾਡੇ ਕੋਲ ਦੋ ਡਿਵਾਈਸ ਹੈ ਤਾਂ ਉਨ੍ਹਾਂ ਨੂੰ ਵੱਖ-ਵੱਖ ਰੱਖੋ। ਦੋ ਡਿਵਾਈਸ ਨੂੰ ਇਕੱਠੇ ਰੱਖਣਾ ਦੋਵਾਂ ਦਾ ਹੀ ਜ਼ਿਆਦਾ ਗਰਮ ਹੋਣ ਦਾ ਕਾਰਨ ਬਣ ਸਕਦਾ ਹੈ। ਖਾਸਤੌਰ 'ਤੇ ਉਦੋਂ, ਜਦੋਂ ਤੁਸੀਂ ਬੈਕਅੱਪ ਲੈ ਕੇ ਕਿਤੇ ਜਾ ਰਹੇ ਹੋ ਅਤੇ ਉਸ 'ਚ ਹੀ ਤੁਹਾਡੀਆਂ ਦੋਵੇਂ ਡਿਵਾਈਸਿਸ ਨਾਲ ਰੱਖੀਆ ਹੋਵੇ।