ਆਈਡੀਆ ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤੇ ਨਵੇਂ ਪਲਾਨਜ਼, ਜਾਣੋ ਕੀ ਹੈ ਖਾਸ

Sunday, Nov 20, 2016 - 06:13 PM (IST)

ਆਈਡੀਆ ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤੇ ਨਵੇਂ ਪਲਾਨਜ਼, ਜਾਣੋ ਕੀ ਹੈ ਖਾਸ
ਜਲੰਧਰ- ਟੈਲੀਕਾਮ ਕੰਪਨੀ ਆਈਡੀਆ ਨੇ ਆਪਣੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਕੁਝ ਖਾਸ ਆਫਰਜ਼ ਪੇਸ਼ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਆਈਡੀਆ ਨੇ ਪਲਾਨਜ਼ ਖਾਸਤੌਰ ''ਤੇ ਕੇਰਲ ਲਈ ਲਾਂਚ ਕੀਤੇ ਹਨ। ਆਈਡੀਆ ਆਪਣੇ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ ਆਫਰ ਦੇ ਰਹੀ ਹੈ ਅਤੇ ਨਾਲ ਹੀ ਕਾਲ ਚਾਰਜ ਘੱਟ ਕਰਨ ''ਤੇ ਵੀ ਕੰਮ ਕਰ ਰਹੀ ਹੈ। ਆਓ ਜਾਣਦੇ ਹਾਂ ਕੰਪਨੀ ਵਲੋਂ ਲਾਂਚ ਕੀਤੇ ਗਏ ਇਨ੍ਹਾਂ ਨਵੇਂ ਪਲਾਨਜ਼ ''ਚ ਕੀ ਹੈ ਖਾਸ। 
 
1. ਇਹ ਪਲਾਨ ਸਿਰਫ ਕੇਰਲ ਲਈ ਹੀ ਹੈ। ਇਸ ਦੀ ਕੀਮਤ 151 ਰੁਪਏ ਹੈ। ਇਸ ਤਹਿਤ ਯੂਜ਼ਰ ਨੂੰ ਅਨਲਿਮਟਿਡ ਆਈਡੀਆ ਤੋਂ ਆਈਡੀਓ ਵਾਇਸ ਕਾਲ ਮਿਲੇਗੀ। ਇਸ ਦੀ ਸਮਾਂ ਮਿਆਦ 7 ਦਿਨਾਂ ਦੀ ਹੋਵੇਗੀ। ਉਥੇ ਹੀ 251 ਰੁਪਏ ਦਾ ਵੀ ਇਕ ਪਲਾਨ ਹੈ ਜਿਸ ਵਿਚ ਅਨਲਿਮਟਿਡ ਆਈਡੀਆ ਤੋਂ ਆਈਡੀਆ ਵਾਇਸ ਕਾਲ ਮਿਲੇਗੀ। ਇਸ ਦੀ ਸਮਾਂ ਮਿਆਦ 28 ਦਿਨਾਂ ਦੀ ਹੈ। 
 
2. ਇਕ ਪਲਾਨ 99 ਰੁਪਏ ਦਾ ਹੈ ਜਿਸ ਵਿਚ 250 ਲੋਕਲ ਅਤੇ ਐੱਸ.ਟੀ.ਡੀ. ਮਿੰਟ ਦਿੱਤੇ ਜਾ ਰਹੇ ਹਨ ਜਿਸ ਤੋਂ ਕਿਸੇ ਵੀ ਨੈੱਟਵਰਕ ''ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਵਿਚ ਇਕ ਪੈਕ ਹੈ ਜਿਸ ਦੀ ਕੀਮਤ 198 ਰੁਪਏ ਹੈ। ਇਸ ਵਿਚ 550 ਮਿੰਟ ਦਿੱਤੇ ਜਾਣਗੇ। 
 
3. ਇਸ ਤੋਂ ਇਲਾਵਾ 698 ਰੁਪਏ ''ਚ ਲੋਕਲ ਅਤੇ ਐੱਸ.ਟੀ.ਡੀ. ਅਨਲਿਮਟਿਡ ਵਾਇਸ ਕਾਲ ਦਿੱਤੀ ਜਾ ਰਹੀ ਹੈ। ਇਸ ਦੀ ਸਮਾਂ ਮਿਆਦ 28 ਦਿਨਾਂ ਦੀ ਹੈ। 
 
4. 297 ਰੁਪਏ ''ਚ 1ਜੀ.ਬੀ. ਡਾਟਾ ਅਤੇ 400 ਨੈਸ਼ਨਲ ਵਾਇਸ ਮਿੰਟ ਦਿੱਤੇ ਜਾ ਰਹੇ ਹਨ। ਇਸ ਵਿਚ ਜੇਕਰ ਤੁਸੀਂ 497 ਰੁਪਏ ਦਾ ਰਿਚਾਰਜ ਕਰਾਉਂਦੇ ਹੋ ਤਾਂ ਤੁਹਾਨੂੰ 2ਜੀ.ਬੀ. ਡਾਟਾ ਅਤੇ 800 ਵਾਇਸ ਮਿੰਟ ਮਿਲਦੇ ਹਨ। 
 
5. ਇਸ ਦੇ ਨਾਲ ਹੀ 46 ਰੁਪਏ ''ਚ 3ਜੀ 150ਐੱਮ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਜਦੋਂਕਿ 69 ਰੁਪਏ ''ਚ 280ਐੱਮ.ਬੀ. ਤੋਂ 1ਜੀ.ਬੀ. ਤਕ ਡਾਟਾ ਦਿੱਤਾ ਜਾ ਰਿਹਾ ਹੈ।

Related News