ਸਿਰਫ 22 ਰੁਪਏ ''ਚ ਅਨਲਿਮਟਿਡ 3ਜੀ/4ਜੀ ਡਾਟਾ ਦੇਵੇਗੀ ਇਹ ਕੰਪਨੀ, ਜਾਣੋ ਕੀ ਹੈ ਪਲਾਨ
Monday, Feb 06, 2017 - 03:05 PM (IST)

ਜਲੰਧਰ- ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਟੈਲੀਕਾਮ ਕੰਪਨੀਆਂ ਸ਼ਾਨਦਾਰ ਆਫਰ ਅਤੇ ਪਲਾਨਜ਼ ਲਾਂਚ ਕਰ ਰਹੀਆਂ ਹਨ। ਹਾਲ ਹੀ ''ਚ ਆਈਆਂ ਕੁਝ ਰਿਪੋਰਟਾਂ ਦੀ ਮੰਨੀਏ ਤਾਂ ਟੈਲੀਕਾਮ ਕੰਪਨੀ ਆਈਡੀਆ ਜਲਦੀ ਹੀ ਇਕ ਹੋਰ ਪਲਾਨ ਲਿਆਉਣ ਦੀ ਤਿਆਰੀ ''ਚ ਹੈ। ਇਸ ਪਲਾਨ ਦੀ ਕੀਮਤ 22 ਰੁਪਏ ਹੋਵੇਗੀ। ਇਸ ਤਹਿਤ ਗਾਹਕਾਂ ਨੂੰ 1 ਘੰਟੇ ਲਈ 3ਜੀ/4ਜੀ ਡਾਟਾ ਦਿੱਤਾ ਜਾਵੇਗਾ। ਰਿਪੋਰਟ ''ਚ ਇਹ ਵੀ ਦੱਸਿਆ ਗਿਆ ਹੈ ਕਿ ਆਈਡੀਆ ਕੰਪਨੀ ਆਪਣੇ ਯੂਜ਼ਰਸ ਨੂੰ ਇਸ ਪਲਾਨ ਨਾਲ ਸੰਬੰਧਿਤ ਮੈਸੇਜ ਵੀ ਭੇਜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਕੰਪਨੀ ਵੱਲੋਂ ਇਸ ਪਲਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਉਥੇ ਹੀ ਕੁਝ ਸਮਾਂ ਪਹਿਲਾਂ ਇਕ ਟਵਿਟਰ ਯੂਜ਼ਰ ਨੇ ਇਕ ਸਕਰੀਨਸ਼ਾਟ ਪੋਸਟ ਕੀਤਾ ਸੀ ਜਿਸ ਵਿਚ ਆਈਡੀਆ ਦੇ ਇਕ ਘੰਟੇ ਦੇ ਪੈਕ ਦੀ ਕੀਮਤ 14 ਰੁਪਏ ਦੱਸੀ ਗਈ ਸੀ। ਉਸ ਵਿਚ ਕਿਹਾ ਗਿਆ ਸੀ ਕਿ ਇਹ ਪੈਕ 19 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਹਾਲਾਂਕਿ ਉਸ ਮੈਸੇਜ ''ਚ ਦਿੱਤਾ ਗਿਆ USSD ਕੋਡ ਕੰਮ ਨਹੀਂ ਕਰ ਰਿਹਾ ਹੈ।