Idea ਨੇ ਦਿੱਤੀ Airtel ਨੂੰ ਟੱਕਰ, ਪੇਸ਼ ਕੀਤਾ ਧਮਾਕੇਦਾਰ ਪਲਾਨ

05/01/2017 12:41:11 PM

ਜਲੰਧਰ- ਏਅਰਟੈੱਲ ਦੇ ਨਵੇਂ ਪਲਾਨ ਨੂੰ ਟੱਕਰ ਦਿੰਦੇ ਹੋਏ ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆਈਡੀਆ ਨੇ ਹਰ ਰੋਜ਼ 1.5 ਜੀ.ਬੀ. ਡਾਟਾ ਦੇਣ ਦਾ ਪਲਾਨ ਲਾਂਚ ਕੀਤਾ ਹੈ। ਇਸ ਵਿਚ ਆਈਡੀਆ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਹਾਲਾਂਕਿ ਵਾਇਸ ਕਾਲ ਦਾ ਫਾਇਦਾ ਆਈਡੀਆ-ਟੂ-ਆਈਡੀਆ ਨੈੱਟਵਰਕ ''ਤੇ ਹੀ ਮਿਲੇਗਾ। 
ਏਅਰਟੈੱਲ ਨੇ 499 ਰੁਪਏ ਦਾ ਪਲਾਨ ਲਾਂਚ ਕੀਤਾ ਹੈ। ਇਸ ਵਿਚ ਕੰਪਨੀ ਯੂਜ਼ਰਸ ਨੂੰ 1.25 ਜੀ.ਬੀ. ਡਾਟਾ ਹਰ ਰੋਜ਼ ਦੇ ਰਹੀ ਹੈ। ਇਸ ਤੋਂ ਇਲਾਵਾ ਅਨਲਿਮਟਿਡ ਵਾਇਸ ਕਾਲਿੰਗ ਵੀ ਦਿੱਤੀ ਜਾ ਰਹੀ ਹੈ। ਏਅਰਟੈੱਲ ਦੇ ਇਸੇ ਪਲਾਨ ਤੋਂ ਬਾਅਦ ਹੁਣ ਆਈਡੀਆ ਨੇ 497 ਰੁਪਏ ਦਾ ਪਲਾਨ ਲਾਂਚ ਕੀਤਾ ਹੈ। ਇਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਯੂਜ਼ਰਸ ਨੂੰ ਇਹ ਸੁਵਿਧਾ 70 ਦਿਨਾਂ ਤੱਕ ਮਿਲੇਗੀ। ਮਤਲਬ ਕਿ 2 ਮਹੀਨੇ 10 ਦਿਨ ਤੱਕ ਹਰ ਰੋਜ਼ 1.5 ਜੀ.ਬੀ. ਡਾਟਾ ਮਿਲੇਗਾ। ਯੂਜ਼ਰਸ 3,000 ਮਿੰਟ ਤੱਕ ਕਿਸੇ ਵੀ ਨੈੱਟਵਰਕ ''ਤੇ ਮੁਫਤ ''ਚ ਗੱਲ ਕਰ ਸਕਣਗੇ। 3,000 ਮਿੰਟ ਪੂਰੇ ਹੋਣ ਤੋਂ ਬਾਅਦ ਸਟੈਂਡਰਡ ਰੇਟ ''ਤੇ ਚਾਰਜ ਕੀਤਾ ਜਾਵੇਗਾ। 
 
ਸਿਰਫ ਪ੍ਰੀਪੇਡ ਯੂਜ਼ਰਸ ਲਈ ਹੈ ਪਲਾਨ
ਇਹ ਪਲਾਨ ਸਿਰਫ ਆਈਡੀਆ ਦੇ ਪ੍ਰੀਪੇਡ ਯੂਜ਼ਰਸ ਲਈ ਹੈ। ਏਅਰਟੈੱਲ ਨੂੰ ਟੱਕਰ ਦੇਣ ਲਈ ਕੰਪਨੀ ਇਹ ਪਲਾਨ ਲਿਆਈ ਹੈ। ਜਿਥੇ ਏਅਰਟੈੱਲ ਦਾ ਪਲਾਨ ਸਿਰਫ 56 ਦਿਨਾਂ ਲਈ ਹੈ ਉਥੇ ਹੀ 70 ਦਿਨਾਂ ਤੱਕ ਯੂਜ਼ਰਸ ਨੂੰ ਇਹ ਸੁਵਿਧਾ ਦੇ ਰਹੀ ਹੈ। ਏਅਰਟੈੱਲ ਦੇ ਮੁਕਾਬਲੇ ਡਾਟਾ ਵੀ ਆਈਡੀਆ ਜ਼ਿਆਦਾ ਦੇ ਰਹੀ ਹੈ। ਕੰਪਨੀ ਯੂਜ਼ਰਸ ਨੂੰ ਐੱਸ.ਐੱਮ.ਐੱਸ. ਰਾਹੀਂ ਇਸ ਪਲਾਨ ਬਾਰੇ ਦੱਸ ਰਹੀ ਹੈ।

Related News