iBall ਨੇ ਲਾਂਚ ਕੀਤਾ ਸਲਾਇਡ ਵਿੰਗਸ ਟੈਬਲੇਟ, ਜਾਣੋ ਕੀਮਤ
Tuesday, Jul 26, 2016 - 01:06 PM (IST)
ਜਲੰਧਰ- ਭਾਰਤ ਦੀ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਆਈਬਾਲ ਨੇ ਸਲਾਇਡ ਸੀਰੀਜ਼ ''ਚ ਆਪਣਾ ਨਵਾਂ ਟੈਬਲੇਟ ਸਲਾਇਡ ਵਿੰਗਸ ਲਾਂਚ ਕਰ ਦਿੱਤਾ ਹੈ। ਆਈਬਾਲ ਸਲਾਇਡ ਵਿੰਗ ਗ੍ਰੇ ਕਲਰ ਵੇਰੀਅੰਟ ''ਚ 7,999 ਰੁਪਏ ਦੀ ਕੀਮਤ ''ਚ ਦੇਸ਼ ਭਰ ''ਚ ਖਰੀਦਣ ਲਈ ਉਪਲੱਬਧ ਹੋਵੇਗਾ।
ਆਈਬਾਲ ਸਲਾਇਡ ਵਿੰਗਸ ''ਚ (1280x800 ਪਿਕਸਲ) ਰੈਜ਼ੋਲਿਊਸ਼ਨ ਵਾਲੀ 8-ਇੰਚ ਦੀ ਮਲਟੀਟਚ ਆਈ.ਪੀ.ਐੱਸ. ਡਿਸਪਲੇ ਹੈ। ਇਸ ਟੈਬਲੇਟ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ 400 ਜੀ.ਪੀ.ਯੂ. ਦਿੱਤਾ ਗਿਆ ਹੈ। ਇਨਫੋਕਸ ਦੇ ਇਸ ਟੈਬਲੇਟ ''ਚ 2 ਜੀ.ਬੀ. ਰੈਮ ਹੈ। ਇੰਟਰਨਲ ਸਟੋਰੇਜ 16 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਆਈਬਾਲ ਦੇ ਇਸ ਟੈਬਲੇਟ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ 2 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। 3ਜੀ ਕੁਨੈਕਟੀਵਿਟੀ ਨਾਲ ਆਉਣ ਵਾਲਾ ਆਈਬਾਲ ਦਾ ਇਹ ਟੈਬਲੇਟ ਡਿਊਲ ਸਿਮ ਅਤੇ ਵੁਆਇਸ ਕਾਲਿੰਗ ਸਪੋਰਟ ਕਰਦਾ ਹੈ।
ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕੀਤੀ ਜਾਵੇ ਤਾਂ ਆਈਬਾਲ ਸਲਾਇਡ ਵਿੰਗਸ ਟੈਬਲੇਟ 3ਜੀ ਤੋਂ ਇਲਾਵਾ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. (ਓ.ਟੀ.ਜੀ. ਦੇ ਨਾਲ) ਵਰਗੇ ਫੀਚਰ ਸਪੋਰਟ ਕਰਦਾ ਹੈ। ਸਲਾਇਡ ਵਿੰਗਸ ਟੈਬਲੇਟ ਐਂਡ੍ਰਾਇਡ 5.0 ਲਾਲੀਪਾਪ ''ਤੇ ਚੱਲਦਾ ਹੈ। ਇਸ ਟੈਬਲੇਟ ''ਚ 4300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਆਈਬਾਲ ਦੇ ਇਸ ਟੈਬਲੇਟ ''ਚ ਐੱਸਫਾਲਟ ਨਾਈਟ੍ਰੋ, ਡੈਜ਼ਰ ਡੈਸ਼ ਐਂਡ ਸਪਾਈਡਰ-ਅਲਟੀਮੇਟ ਪਾਵਰ ਵਰਗੇ ਗੇਮ ਪ੍ਰੀ-ਲੋਡੇਡ ਆਉਂਦੇ ਹਨ। ਇਸ ਤੋਂ ਇਲਾਵਾ ਫੇਸਬੁੱਕ, ਵਟਸਐਪ, ਹੰਗਾਮਾ ਅਤੇ ਹੰਗਾਮਾ ਪਲੇਅ ਵਰਗੀਆਂ ਗੇਮਜ਼ ਵੀ ਇਸ ਵਿਚ ਪਹਿਲਾਂ ਤੋਂ ਇੰਸਟਾਲ ਹਨ। ਸਲਾਇਡ ਵਿੰਗਸ ਟੈਬਲੇਟ ''ਚ 21 ਖੇਤਰੀ ਭਾਸ਼ਾਵਾਂ ਅਤੇ 9 ਖੇਤਰੀ ਸਿਸਟਮ ਭਾਸ਼ਾਵਾਂ ਦੇ ਨਾਲ ਇਕ ਮਲਟੀ-ਲਿੰਗੁਅਲ ਕੀਬੋਰਡ ਦਿੱਤਾ ਗਿਆ ਹੈ।
