ਲਾਂਚ ਹੋਇਆ 8 ਇੰਚ ਸਕ੍ਰੀਨ ਵਾਲਾ ਟੈਬ, ਕੀਮਤ 6,999 ਰੁਪਏ
Monday, Apr 25, 2016 - 04:01 PM (IST)
ਜਲੰਧਰ : iBall ਭਾਰਤ ਦੀ ਇਲੈਕਟ੍ਰਾਨਿਕ ਕੰਪਨੀ ਹੈ ਜੋ ਆਪਣੇ ਕੰਪਿਊਟਰਜ਼,ਅਸੈਸਰੀ, ਸਮਾਰਟਫੋਨਸ ਅਤੇ ਟੈਬਲੇਟਸ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੈ। ਇਸ ਕੰਪਨੀ ਨੇ ਆਪਣਾ ਨਵਾਂ iBall Slide Co-Mate ਨਾਂ ਦਾ ਟੈਬਲੇਟ ਲਾਂਚ ਕੀਤਾ ਹੈ ਜਿਸ ਦੀ ਕੀਮਤ 6,999 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਈ-ਕਾਮਰਸ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
ਡਿਜ਼ਾਇਨ ਅਤੇ ਐਂਡ੍ਰਾਇਡ ਵਰਜ਼ਨ
ਇਸ ਸਮਾਰਟਫੋਨ (1280X 800ਪਿਕਸਲ) ਰੈਜ਼ੋਲਿਊਸ਼ਨ ਵਾਲੀ ''ਚ8 ਇੰਚ ਦੀ ਐੱਚ. ਡੀ ਆਈ. ਪੀ. ਐੱਸ ਸਕ੍ਰੀਨ ਦਿੱਤੀ ਹੈ। ਸਕ੍ਰੀਨ ਦੀ ਡੈਨਸਿਟੀ 188.68 ਪੀ.ਪੀ ਆਈ ਹੈ। ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲੇ ਇਸ ਡੁਅਲ ਸਿਮ ਵਾਲੇ ਟੈਬਲੇਟ ਵਿੱਚ 1.3GHz ਕਵਾਡਕ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਮੈਮਰੀ : ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 1gb ਰੈਮ ਦੇ ਨਾਲ 8gb ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜਰੀਏ 32gb ਤੱਕ ਵਧਾਈ ਜਾ ਸਕਦੀ ਹੈ।
ਕੈਮਰਾ: ਫੋਟੋਗ੍ਰਾਫੀ ਸ਼ੌਕੀਨਾਂ ਲਈ ਇਸ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਬੈਟਰੀ : ਇਸ ਸਮਾਰਟਫੋਨ ਦੀ ਅਹਿਮ ਖਾਸਿਅਤ ਇਹ ਹੈ ਕਿ ਇਸ ਸਮਾਰਟਫੋਨ ਨੂੰ ਪਾਵਰ ਬੈਕਅਪ ਲਈ 4,300mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ । ਕੰਪਨੀ ਮੁਤਾਬਕ ਇਹ ਬੈਟਰੀ ਇਕ ਵਾਰ ਚਾਰਜ ਹੋ ਕੇ 14 ਘੰਟੇ ਤੱਕ ਦਾ ਟਾਕ-ਟਾਇਮ ਦਵੇਗੀ।
ਕੁਨੈੱਕਟੀਵਿਟੀ : ਕੁਨੈੱਕਟੀਵਿਟੀ ਲਈ ਇਸ ''ਚ ਵਾਈ-ਫਾਈ, 37, ਬਲੂਟੁੱਥ, ਓ.ਟੀ. ਜੀ ਅਤੇ ਮਾਇਕ੍ਰੋ ਯੂ. ਐੱਸ ਬੀ ਜਿਹੇ ਸਟੈਂਡਰਡ ਫੀਚਰਸ ਦਿੱਤੇ ਗਏ ਹਨ। ਇਸ ਟੈਬਲੇਟ ''ਚ 21 ਰਿਜ਼ਨਲ ਭਾਸ਼ਾਵਾਂ ਨੂੰ ਸਪੋਰਟ ਅਤੇ ਵਾਇਸ ਕਾਲਿੰਗ ਜਿਹੇ ਫੀਚਰਸ ਦਿੱਤੇ ਗਏ ਹਨ।
