ਹੁੰਡਈ ਨੇ ਲਾਂਚ ਕੀਤਾ XCENT ਦਾ ਸਪੈਸ਼ਲ ਐਡੀਸ਼ਨ
Wednesday, May 18, 2016 - 05:39 PM (IST)

ਜਲੰਧਰ : ਕੋਰੀਆ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਹੁੰਡਈ ਨੇ ਭਾਰਤ ਵਿਚ 20 ਸਾਲ ਪੂਰੇ ਹੋਣ ''ਤੇ ਆਪਣੀ ਕਾਂਪੈਕਟ ਸੇਡਾਨ xcent ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਕਾਰ ਦੇ ਪਟਰੋਲ ਵਰਜਨ ਦੀ ਕੀਮਤ 6.22 ਲੱਖ ਰੁਪਏ ਅਤੇ ਡੀਜਲ ਵਰਜਨ ਦੀ ਕੀਮਤ 7.15 ਲੱਖ ਰੁਪਏ ਰੱਖੀ ਹੈ।
ਹੁੰਡਈ xcent ਦੇ ਇਸ ਸਪੈਸ਼ਲ ਐਡੀਸ਼ਨ ''ਚ 1.2 ਲਿਟਰ ਦਾ ਇੰਜਣ ਦਿੱਤਾ ਗਿਆ ਹੈ ਜਿਸ ਨਾਲ 82 ਬੀ.ਐੱਚ. ਪੀ ਦੀ ਤਾਕਤ ਅਤੇ 114 ਐੱਨ. ਐੱਮ ਦਾ ਟਾਰਕ ਜਨਰੇਟ ਹੁੰਦਾ ਹੈ। ਇਸ ਕਾਰ ਦੇ ਡੀਜਲ ਵੇਰਿਅੰਟ ''ਚ 1.1ਲਿਟਰ ਦਾ ਇੰਜਣ ਲਗਾ ਹੈ ਜਿਸ ਨਾਲ ਅਧਿਕਤਮ 71ਬੀ.ਐੱਚ. ਪੀ ਦੀ ਤਾਕਤ ਅਤੇ 180ਐੱਨ. ਐੱਮ ਤੱਕ ਦਾ ਟਾਰਕ ਪੈਦਾ ਹੁੰਦਾ ਹੈ। ਕਾਰ ''ਚ 5-ਸਪੀਡ ਮੈਨੂਅਲ ਗਿਅਰਬਾਕਸ ਮੌਜੂਦ ਹੈ। ਇਸ ਦੇ ਪੈਟਰੋਲ ਵੇਰਿਅੰਟ ''ਚ 4-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਵੀ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਪੈਸ਼ਲ ਐਡੀਸ਼ਨ ਦੇ ਕੇਵਲ 2400 ਯੂਨਿਟਸ ਹੀ ਬਣਾਵੇਗੀ।