Auto Expo 2023: ਹੁੰਡਈ ਨੇ ਲਾਂਚ ਕੀਤੀ Ioniq 5 ਇਲੈਕਟ੍ਰਿਕ ਕਾਰ, ਸਿੰਗਲ ਚਾਰਜ ''ਚ ਚੱਲੇਗੀ 631KM

01/11/2023 6:55:43 PM

ਆਟੋ ਡੈਸਕ- ਹੁੰਡਈ ਨੇ ਆਟੋ ਐਕਸਪੋ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ Ioniq 5 ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਨੂੰ 44.95 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਹ ਕੀਮਤ ਸਿਰਫ ਪਹਿਲੇ 500 ਗਾਹਕਾਂ ਲਈ ਹੀ ਹੋਵੇਗੀ। ਇਹ ਕੰਪਨੀ ਦੁਆਰਾ ਪੇਸ਼ ਕੀਤੀ ਗਈ ਦੂਜੀ ਇਲੈਕਟ੍ਰਿਕ ਕਾਰ ਹੈ। ਨਵੀਂ Ioniq 5 ਨੂੰ 3 ਨਵੇਂ ਰੰਗਾਂ- gravity gold matte, optic white and midnight black peral 'ਚ ਪੇਸ਼ ਕੀਤਾ ਹੈ। 

PunjabKesari

ਇਸਦੇ ਇੰਟੀਰੀਅਰ 'ਚ 12.3 ਇੰਚ ਦਾ ਇੰਸਟਰੂਮੈਂਟ ਕਲੱਸਟਰ ਅਤੇ ਟੱਚਸਕਰੀਨ, ਹੈੱਡਅਪ ਡਿਸਪਲੇਅ ਅਤੇ ADAS ਤਕਨਾਲੋਜੀ ਦਿੱਤੀ ਗਈ ਹੈ। ਇਸ ਵਿਚ 3.6 ਕਿਲੋਵਾਚ ਦਾ ਚਾਰਟਿੰਗ ਪੋਰਟ ਦਿੱਤਾ ਗਿਆ ਹੈ, ਜਿਸ ਰਾਹੀਂ ਲੈਪਟਾਪ, ਮੋਬਾਇਲ ਫੋਨ ਆਦਿ ਨੂੰ ਚਾਰਜ ਕੀਤਾ ਜਾ ਸਕਦਾ ਹੈ।

PunjabKesari

Hyundai Ioniq 5 EV 'ਚ 72.6 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 631 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ। ਇਹ ਇਲੈਕਟ੍ਰਿਕ ਮੋਟਰ 217 ਬੀ.ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਉੱਥੇ ਹੀ ਇਸਦੀ ਬੈਟਰੀ ਨੂੰ 800 ਵੀ ਚਾਰਜਰ ਨਾਲ 10 ਤੋਂ 80 ਫੀਸਦੀ ਤਕ ਸਿਰਫ 18 ਮਿੰਟਾਂ 'ਚ ਚਾਰਜ ਕੀਤਾ ਜਾ ਸਕਦਾ ਹੈ।


Rakesh

Content Editor

Related News